ਜਿਲ੍ਹਾ ਲੁਧਿਆਣਾ( ਲੜਕੇ ਅਤੇ ਲੜਕੀਆਂ) ਨੇ ਦੂਜਾ ਸਥਾਨਹਾਸਲ ਕੀਤਾ
(ਸਮਾਜ ਵੀਕਲੀ): 66ਵੀਆਂਪੰਜਾਬ ਸਕੂਲ ਖੇਡਾਂ 2022-23 ਦੇ ਅੰਤਰ ਜਿਲ੍ਹਾ ਲਾਅਨ ਟੈਨਿਸ ਅੰਡਰ-17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਜਿਲ੍ਹਾ ਲੁਧਿਆਣਾ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਸ.ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ 19 ਜਿਲਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ।ਟੂਰਨਾਮੈਂਟ ਦੇ ਉਦਘਾਟਨੀ ਅਤੇ ਸਮਾਪਤੀ ਸਮਾਗਮ ਜਿਲ੍ਹਾ ਸਿੱਖਿਆ ਅਫਸਰ ਸ. ਹਰਜੀਤ ਸਿੰਘ, ਪਿੰਸੀਪਲ ਡਿੰਪਲ ਮਦਾਨ,ਸ. ਗੁਰਦੀਪ ਸਿੰਘ DIGP (Retd)ਉੱਪ ਪ੍ਰਧਾਨ ਹਾਰਵੈਸਟ ਕੈੰਪਸ ਜੱਸੋਵਾਲ, ਸ.ਅਜੀਤਪਾਲ ਸਿੰਘ ਡੀ.ਐਮ ਸਪੋਰਟਸ, ਸ਼੍ਰੀ ਡੈਰਨ ਫੈਰੇ ਡਾਇਰੈਕਟਰ ਟੈਨਿਸ,ਹਾਰਵੈਸਟ ਟੈਨਿਸ ਅਕੈਡਮੀ,ਸ੍ਰੀ ਜੈ ਸ਼ਰਮਾ ਪ੍ਰਿੰਸੀਪਲ ਹਾਰਵੈਸਟ ਇੰਟਰਨੈਸ਼ਨਲ ਸਕੂਲ ਅਤੇ ਪੂਜਾ ਚਾਂਦਪੁਰੀ ਵਾਈਸ ਪ੍ਰਿੰਸੀਪਲ ਹਾਰਵੈਸਟ ਇੰਟਰਨੈਸ਼ਨਲ ਸਕੂਲ ਜੀ ਦੀ ਅਗਵਾਈ ਹੇਠ ਹੋਏ।
ਇਹ ਟੂਰਨਾਮੈਂਟ ਸ੍ਰੀ ਗੌਰਵ ਭਾਰਦਵਾਜ ਮੈਨੇਜਰ ਟੈਨਿਸ, ਜ਼ੋਨ ਕਨਵੀਨਰ ਕੁਲਦੀਪ ਸਿੰਘ ਸਹੌਲੀ ਅਤੇ ਕੁਲਵੰਤ ਸਿੰਘ ਹਾਂਸ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਕਰਵਾਇਆ ਗਿਆ।ਇਸ ਟੂਰਨਾਮੈਂਟ ਦੌਰਾਨ ਅੰਡਰ-17 ਲੜਕੀਆਂ ਦਾ ਫਾਈਨਲ ਮੁਕਾਬਲਾ ਜਲੰਧਰ ਅਤੇ ਲੁਧਿਆਣਾ ਦੀਆਂ ਟੀਮਾਂ ਦਰਮਿਆਨ ਹੋਇਆ,ਜਿਸ ਵਿੱਚ ਜਲੰਧਰ ਦੀਆਂ ਲੜਕੀਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਲੁਧਿਆਣਾ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।ਅਤੇ ਅੰਡਰ-17 ਲੜਕਿਆਂ ਦਾ ਫਾਈਨਲ ਮੁਕਾਬਲਾ ਅਮ੍ਰਿਤਸਰ ਅਤੇ ਲੁਧਿਆਣਾ ਦੀਆਂ ਟੀਮਾਂ ਦਰਮਿਆਨ ਹੋਇਆ,ਜਿਸ ਵਿੱਚ ਅਮ੍ਰਿਤਸਰ ਦੇ ਲੜਕਿਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਲੁਧਿਆਣਾ ਦੇ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
ਟੂਰਨਾਮੈਂਟ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਸਮੂਹਿਕ ਤੌਰ ਤੇ ਸ੍ਰੀ ਹਰਵਿੰਦਰ ਸਰਾਂ ਪ੍ਰਧਾਨ ਹਾਰਵੈਸਟ ਟੈਨਿਸ ਅਕੈਡਮੀ ਜੀ ਦਾ ਇਸ ਟੂਰਨਾਮੈਂਟ ਦੌਰਾਨ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਟੂਰਾਨਾਮੈਂਟ ਦੌਰਾਨ ਸ੍ਰੀ ਰਮਨ ਕੁਮਾਰ, ਤੇਜਬੀਰ ਸਿੰਘ ਕੁਲਾਰ, ਹਰਪ੍ਰੀਤ ਸਿੰਘ ਸਿੱਧੂ ਅਤੇ ਜਸਪ੍ਰੀਤ ਕੌਰ ਵੱਲੋਂ ਰੈਫਰੀ ਦੀ ਡਿਊਟੀ ਵੀ ਕਾਬਲ ਏ ਤਾਰੀਫ ਰਹੀ।ਬਲਦੇਵ ਸਿੰਘ ਸ਼ੇਖੂਪੁਰਾ, ਡੀ.ਪੀ.ਈ. ਮਨਜੀਤ ਕੌਰ ਮੁਲਾਂਪੁਰ, ਸ਼ੁਭਦੀਪ ਕੌਰ ਢੈਪਈ, ਨਵਨੀਤ ਕੌਰ ਨੂਰਪੁਰ ਬੇਟ, ਮਹਿੰਦਰਪਾਲ ਸਿੰਘ ਪੱਬੀਆਂ, ਰਣਜੀਤ ਸਿੰਘ ਦੇਵਤਵਾਲ, ਜਗਦੀਪ ਸਿੰਘ ਦਾਖਾ, ਦੁਰਲੱਭ ਸਿੰਘ ਬੜੈਚ, ਰਮਨਦੀਪ ਕੌਰ ਥਰੀਕੇ, ਪਰਮਿੰਦਰ ਸਿੰਘ ਗਹੌਰ ਵੱਲੋਂ ਟੂਰਨਾਮੈਂਟ ਦੌਰਾਨ ਆਪਣੀ ਡਿਊਟੀ ਬਾਖੂਬੀ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly