ਸੰਮਤੀ ਕਰਮਚਾਰੀ ਯੂਨੀਅਨ ਵੱਲੋਂ ਲਗਾਏ ਗਏ ਧਰਨੇ ਦਾ ਪੰਚਾਇਤ ਯੂਨੀਅਨ ਨੇ ਕੀਤਾ ਸਮਰਥਨ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਹਿਤਪੁਰ ਵਿਖੇ ਸੰਮਤੀ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਚਲ ਰਹੇ ਧਰਨੇ ਦੇ 9ਵੇਂ ਦਿਨ ਵਿਚ ਸ਼ਾਮਲ ਹੋਣ ਤੇ ਕਰਮਚਾਰੀ ਅਤੇ ਪੰਚਾਇਤ ਯੂਨੀਅਨ ਮਹਿਤਪੁਰ ਦੇ ਅਹੁਦੇਦਾਰਾਂ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਦਾ ਪੂਰਨ ਤੋਰ ਤੇ ਸਮਰਥਨ ਕੀਤਾ। ਜਿਸ ਮੌਕੇ ਆਸ ਪਾਸ ਪਿੰਡਾਂ ਦੇ ਸਰਪੰਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪੰਚਾਇਤ ਯੂਨੀਅਨ ਵੱਲੋਂ ਕਰਮਚਾਰੀ ਯੂਨੀਅਨ ਸੰਮਤੀ ਨੂੰ ਪੂਰਨ ਤੌਰ ਤੇ ਭਰੋਸਾ ਦਿੱਤਾ ਗਿਆ ਕਿ ਮਹਿਕਮੇ ਵੱਲੋਂ ਕਿਸੇ ਤਰਾਂ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੋਇਆ ਜਾਵੇਗਾ। ਜੇਕਰ ਜਬਰ ਦਸਤੀ ਆਮ ਇਜਲਾਸ ਪੰਚਾਇਤ ਸਕੱਤਰ ਤੋਂ ਬਗੈਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਪੂਰਨ ਤੋਰ ਤੇ ਵਿਰੋਧ ਕੀਤਾ ਜਾਵੇਗਾ।

ਪੰਚਾਇਤ ਯੂਨੀਅਨ ਨੇ ਕਿਹਾ ਕਿ ਸੰਮਤੀ ਕਰਮਚਾਰੀ ਯੂਨੀਅਨ ਦੀਆਂ ਜੋ ਵੀ ਮੰਗਾਂ ਹਨ। ਉਹ ਬਿਲਕੁਲ ਜਾਇਜ਼ ਹਨ ਸਰਕਾਰ ਨੂੰ ਜਲਦ ਤੋਂ ਜਲਦ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਕਰਮਚਾਰੀ ਯੂਨੀਅਨ ਵੱਲੋਂ ਪੰਚਾਇਤ ਯੂਨੀਅਨ ਮਹਿਤਪੁਰ ਦਾ ਧੰਨਵਾਦ ਕੀਤਾ ਗਿਆ ਅਤੇ ਮੰਗਾ ਪੂਰੀਆਂ ਨਾਂ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ ਗਈ। ਇਸ ਮੌਕੇ ਅਕਾਸ਼ਦੀਪ ਪ੍ਰਧਾਨ, ਬਲਜਿੰਦਰ ਸਿੰਘ, ਸੁਰਜੀਤ ਕੁਮਾਰ, ਸੋਮ ਨਾਥ ਸੱਭਰਵਾਲ, ਰਣਜੀਤ ਕੁਮਾਰ, ਰਾਜਿੰਦਰ ਸਿੰਘ, ਨਰਿੰਦਰ ਸਿੰਘ, ਸਾਹਿਬ ਸਿੰਘ, ਜਸਵਿੰਦਰ ਸਿੰਘ ਆਦਰਾਮਾਨ ਸਰਪੰਚ, ਚਰਨਜੀਤ ਕੌਰ ਸਰਪੰਚ ਧੁੱਗੜਾ, ਰਾਜਬੀਰ ਸਿੰਘ ਸਰਪੰਚ ਬਲੰਦਾ , ਬਲਵਿੰਦਰ ਕੌਰ ਸਰਪੰਚ ਬਿੱਲੇ, ਪਰਮਜੀਤ ਕੌਰ ਸਰਪੰਚ ਲੋਹਗੜ੍ਹ, ਮਲਕੀਤ ਕੌਰ ਸਰਪੰਚ ਬਾਲੋਕੀ ਖੁਰਦ, ਮਹਿੰਦਰ ਸਿੰਘ ਸਰਪੰਚ, ਕੁਲਵੰਤ ਸਿੰਘ ਸਰਪੰਚ ਰੋਲੀ, ਮਲਕੀਤ ਕੌਰ ਸਰਪੰਚ,ਵੀਰੋ ਸਰਪੰਚ ਖਹਿਰਾ ਮੁਸਤਰਕਾ, ਬਲਵਿੰਦਰ ਲਾਲ ਪੰਚ, ਗੁਰਦੇਵ ਸਿੰਘ, ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਅੰਤਰ ਜਿਲ੍ਹਾ ਲਾਅਨ ਟੈਨਿਸ ਟੂਰਨਾਮੈਂਟ ਸਫਲਤਾ ਪੂਰਵਕ ਸੰਪੰਨ
Next articleਪੰਜਾਬੀ ਭਾਸ਼ਾ