ਗੁਰੂ ਨਾਨਕ ਦੀ ਵਡਿਆਈ।

(ਸਮਾਜ ਵੀਕਲੀ)

ਕਿਹੜੇ ਸ਼ਬਦਾਂ ਨਾਲ਼ ਬਿਆਨ ਕਰਾਂ! ਗੁਰੂ ਨਾਨਕ ਦੀ ਵਡਿਆਈ।
ਉਹ ਸੱਭ ਕੌਮਾ ਦੇ ਜਗਤ ਗੁਰੂ,ਸੋਭਾ ਜਾਂਦੀ ਦੁਨੀਆਂ ਗਾਈ।

ਅਵਤਾਰ ਧਾਰਿਆ ਸਤਿਗੁਰ ਪਿਆਰੇ, ਜੱਗ ਸਾਰਾ ਰੁਸ਼ਨਾਇਆ।
ਦੇਵੀ ਦੇਵਤੇ ਫੁੱਲ ਬਰਸਾਉੰਦੇ, ਗੀਤ ਰਲ ਪਰੀਆਂ ਨੇ ਗਾਇਆ।
ਪਿਤਾ ਕਾਲੂ ਨੂੰ ਦੇਣ ਵਧਾਈਆਂ,ਰਲ ਮਿਲ ਕੇ ਭੈਣਾਂ ਭਾਈ।
ਕਿਹੜੇ ਸ਼ਬਦਾਂ ਨਾਲ਼ ਬਿਆਨ ਕਰਾਂ!,,,,,

ਪਾਂਧੇ ਕੋਲ਼ ਸੀ ਪੜਣ ਨੂੰ ਤੋਰਿਆ,ਉਹ ਪਾਂਧੇ ਤਾਈ ਪੜ੍ਹਾਵਣ।
ਸਵਾਲ ਪਾਂਧੇ ਨੂੰ ਅੈਸੇ ਕੀਤੇ, ਨਾ ਉੱਤਰ ਉਸਨੂੰ ਆਵਣ।
ਬਾਲ ਨਾਨਕ ਨੂੰ ਪੜ੍ਹਾਉਣਾ ਔਖਾ, ਨਾ ਮੇਰੇ ਵੱਸ ਕਾਈ।
ਕਿਹੜੇ ਸ਼ਬਦਾਂ ਨਾਲ਼ ਬਿਆਨ ਕਰਾਂ!,,,,,

ਵਪਾਰ ਕਰਨ ਲਈ ਪਿਤਾ ਭੇਜਿਆ,ਵਪਾਰ ਅੈਸਾ ਕਰਿਆ।
ਭੁੱਖੇ ਸਾਧੂਆਂ ਨੂੰ ਲੰਗਰ ਛਕਾਕੇ,ਭੁੱਖਿਆਂ ਦਾ ਢਿੱਡ ਭਰਿਆ।
ਲੰਗਰ ਪ੍ਰਥਾ ਦੇ ਵਾਰੇ ਨਿਆਰੇ,ਜੋ ਨਾਨਕ ਨੇ ਚਲਾਈ।
ਕਿਹੜੇ ਸ਼ਬਦਾਂ ਨਾਲ਼ ਬਿਆਨ ਕਰਾਂ!,,,,,

ਚਾਰ ਉਦਾਸੀਆਂ ਕਰ ਬਾਬੇ ਨੇ,ਚੱਕਰ ਦੁਨੀਆਂ ਦਾ
ਲਾਇਆ।
ਨਾਮ ਪ੍ਰਮੇਸ਼ਰ ਦਾ ਉੱਚਾ ਸੁੱਚਾ, ਲੋਕਾਈ ਤਾਈਂ ਸਮਝਾਇਆ।
*ਗੁਰਾ ਮਹਿਲ* ਤੇਰੇ ਦਰ ਕੂਕਰ, ਸੁਣ ਮੇਰੇ ਸੱਚ ਦੇ ਸਾਈਂ।
ਕਿਹੜੇ ਸ਼ਬਦਾਂ ਨਾਲ਼ ਬਿਆਨ ਕਰਾਂ!,,,,,

ਗੁਰਾ ਮਹਿਲ
ਪਿੰਡ,,ਭਾਈ ਰੂਪਾ।
94632 60058

Previous articleਮਾਸਟਰ ਜੀ
Next articleਸਕੂਲ ਵਿੱਚ ਮਨਾਇਆ ” ਸਵੱਛਤਾ – ਪਖਵਾੜਾ “