ਭਾਗਾਂ ਵਾਲੇ

(ਸਮਾਜ ਵੀਕਲੀ)

ਭਾਗਾਂ ਵਾਲੇ ਲੋਕ ਹੋਣਗੇ
ਜਿਹੜੇ ਰੱਜ ਰੱਜ ਕਰਨ ਦੀਦਾਰੇ !!

ਬਹੁਤੀਆਂ ਨੂੰ ਪਿਆਰ ਦੇਵੇ ਤੂੰ
ਆਪਾ ਕਿਉਂ ਨੀ ਲਗਦੇ ਪਿਆਰੇ
ਭਾਗਾਂ ਵਾਲੇ ਲੋਕ ਹੋਣਗੇ
ਜਿਹੜੇ ਰੱਜ ਰੱਜ ਕਰਨ ਦੀਦਾਰੇ !!

ਆਜਾ ਮੇਰੀ ਗ਼ਲੀ ਇਕ ਦਿਨ
ਤੈਨੂੰ ਦੱਸਣੇ ਨੇ ਦੁੱਖੜੇ ਮੈਂ ਸਾਰੇ
ਭਾਗਾਂ ਵਾਲੇ ਲੋਕ ਹੋਣਗੇ
ਜਿਹੜੇ ਰੱਜ ਰੱਜ ਕਰਨ ਦੀਦਾਰੇ !!

ਸਰਬਜੀਤ ਤਾਂ ਮਾਰੀ ਕਰਮਾਂ ਦੀ
ਤੇਰੇ ਕਦੇ ਵੀ ਨਾ ਚਰਨ ਪਸਾਰੇ
ਭਾਗਾਂ ਵਾਲੇ ਲੋਕ ਹੋਣਗੇ
ਜਿਹੜੇ ਰੱਜ ਰੱਜ ਕਰਨ ਦੀਦਾਰੇ !!

ਜ਼ਿੰਗਦੀ ਤੋਂ ਮੌਤ ਚੰਗੀ
ਜਿਹੜੀ ਲੈ ਜਾਏ ਤੇਰੇ ਦੁਆਰੇ
ਭਾਗਾਂ ਵਾਲੇ ਲੋਕ ਹੋਣਗੇ
ਜਿਹੜੇ ਰੱਜ ਰੱਜ ਕਰਨ ਦੀਦਾਰੇ !!

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਜ਼ਿੰਦਗੀ!!!
Next articleਗੁਆਂਢਣ ਬੀਬੀ