ਅੱਜ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ: ਖੰਨਾ ਵਲੋਂ ਪਿਛਲੇ ਦਿਨੀਂ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਆਤਮਘਾਤੀ ਹਮਲੇ ਵਿੱਚ ਸੀ ਆਰ ਪੀ ਐਫ ਦੇ 42 ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇੰਸ ਸਰਧਾਂਜਲੀ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਮਿੱਤਰ ਨੇ ਕਿਹਾ ਕਿ ਪੂਰਾ ਦੇਸ਼ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾ ਨਾਲ ਖੜ੍ਹਾ ਹੈ।ਓਹਨਾ ਸ਼ਹੀਦਾਂ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਵਿੱਤੀ ਸਹਾਇਤਾ ਅਤੇ ਇਕ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ। ਓਹਨਾ ਕਿਹਾ ਕਿ ਬਹੁਤੇ ਨੌਜਵਾਨ ਜਿਹੜੇ 2014 ਤੋਂ ਬਾਅਦ ਭਰਤੀ ਹੋਏ ਸਨ ਉਹਨਾਂ ਨੂੰ ਪੈਨਸ਼ਨ ਦੀ ਸਹੂਲਤ ਨਹੀਂ ਹੈ ਇਹ ਬਹੁਤ ਮੰਦਭਾਗੀ ਗੱਲ ਹੈ। ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਚਾਹੀਦੀ ਹੈ। ਓਹਨਾਂ ਕਿਹਾ ਕਿ ਇਹ ਘਟਨਾ ਦਿਲ ਦਹਿਲਾਉਣ ਵਾਲੀ ਹੈ ਅਤੇ ਸੋਸਾਇਟੀ ਸਖ਼ਤ ਸ਼ਬਦਾਂ ਵਿਚ ਇਸ ਹਮਲੇ ਦੀ ਨਿੰਦਾ ਕਰਦੀ ਹੈ।ਓਹਨਾ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਜ ਭਾਰਤ-ਪਾਕ ਰਿਸ਼ਤਿਆਂ ਵਿੱਚ ਇਸ ਘਟਨਾ ਨਾਲ ਤਨਾਹ ਨਹੀਂ ਵੱਧਣ ਦੇਣਾ ਚਾਹੀਦਾ ਕਿਉਂ ਕਿ ਅਜਿਹਾ ਕਰਨ ਨਾਲ ਅੱਤਵਾਦੀਆਂ ਦੇ ਮਨਸੂਬੇ ਕਾਮਯਾਬ ਹੋਣਗੇ । ਆਪਸੀ ਗੱਲ ਬਾਤ ਨਾਲ ਸਾਰੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਸਨਦੀਪ ਸਿੰਘ ਬਾਹੋਮਜਾਰਾ ਨੇ ਕਿਹਾ ਕਿ ਇਸ ਹਮਲੇ ਦੋਰਾਨ ਜ਼ਖਮੀ ਜਵਾਨਾ ਦੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਨ। ਇਸ ਹਮਲੇ ਤੋਂ ਬਾਅਦ ਭਾਰਤ ਦੇ ਵੱਖ ਵੱਖ ਰਾਜਾ ਵਿੱਚ ਕਸ਼ਮੀਰੀ ਲੋਕਾਂ ਤੇ ਹੋ ਰਹੇ ਹਮਲੇ ਨਿੰਦਣਯੋਗ ਅਤੇ ਲੋਕਤੰਤਰ ਧਰਮ ਨਿਰਪੱਖ ਰਾਸ਼ਟਰ ਲਈ ਇਕ ਖਤਰਾ ਹਨ। ਸਾਨੂੰ ਇਸ ਹਮਲੇ ਨੂੰ ਕਿਸੇ ਧਰਮ ਨਾਲ ਜੋੜ ਕਿ ਨਹੀਂ ਦੇਖਣਾ ਚਾਹੀਦਾ। ਓਹਨਾ ਪ੍ਰਸ਼ਾਸਨ ਨੂੰ ਇਕਾਲੇ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਦੀ ਅਪੀਲ ਕੀਤੀ।ਸਾਡਾ ਦੇਸ਼ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਅੰਤ ਵਿੱਚ ਸੋਸਾਇਟੀ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।ਇਸ ਮੌਕੇ ਸੋਹਣ ਲਾਲ ਸਾਂਪਲਾ (ਸਰਪ੍ਰਸਤ), ਧਰਮਵੀਰ ਜੀ, ਦਿਲਬਾਗ ਸਿੰਘ ਲੱਖਾਂ ਉੱਪ ਪ੍ਰਧਾਨ, ਕੁਲਵੰਤ ਸਿੰਘ, ਡਾ ਕੁਲਵੰਤ ਸਿੰਘ, ਮਹਿੰਦਰ ਸਿੰਘ,ਅਵਤਾਰ ਸਿੰਘ ਸਲਾਣਾ ,ਬਲਵੀਰ ਸਿੰਘ ਸੋਹਾਵੀ, ਹਰਨੇਕ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ ਸਲਾਣਾ, ਦਰਸ਼ਨ ਸਿੰਘ, ਸਿਮਰਨਜੀਤ ਕੌਰ, ਆਦਿ ਹਾਜ਼ਿਰ ਸਨ।
INDIA ਪੁਲਵਾਮਾ ਵਿੱਚ ਸ਼ਹੀਦ ਹੋਏ ਸੀ ਆਰ ਪੀ ਐਫ ਦੇ 42 ਜਵਾਨਾਂ ਨੂੰ...