ਲੁੱਟ ਦਾ ਵਿਰੋਧ ਕਰਨ ’ਤੇ ਨੌਜਵਾਨ ਦੀ ਜਾਨ ਲਈ

ਨਵੀਂ ਦਿੱਲੀ (ਸਮਾਜ ਵੀਕਲੀ) : ਇਥੇ ਕੇਂਦਰੀ ਦਿੱਲੀ ਵਿੱਚ ਜੀਬੀ ਰੋਡ ’ਤੇ ਮੋਬਾਈਲ ਫੋਨ ਖੋਹਣ ਦੇ ਵਿਰੋਧ ਵਿੱਚ ਇਕ 24 ਸਾਲਾ ਨੌਜਵਾਨ ਨੂੰ ਦੋ ਵਿਅਕਤੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਨ ਐਤਵਾਰ ਰਾਤ ਨੂੰ ਕਰੀਬ 11.30 ਵਜੇ ਆਪਣੇ ਦੋਸਤਾਂ ਅਨਿਰੁਧ, ਹਰੀਓਮ ਅਤੇ ਰਾਜੂ ਨਾਲ ਜੀਬੀ ਰੋਡ ’ਤੇ ਸੈਰ ਕਰ ਰਿਹਾ ਸੀ ਤਾਂ ਇਕ ਵਿਅਕਤੀ ਨੇ ਉਸ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਅਮਨ ਨੇ ਮੋਬਾਈਲ ਖੋਹ ਕੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਮੋਬਾਈਲ ਖੋਹਣ ਵਾਲੇ ਦੇ ਸਾਥੀ ਨੇ ਅਮਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਅਨਿਰੁਧ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਤੁਰੰਤ ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਮਨ ਨੂੰ ਮ੍ਰਿਤਕ ਐਲਾਨ ਦਿਕਰ ਦਿੱਤਾ ਜਦਕਿ ਅਨਿਰੁਧ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਕੇਂਦਰੀ) ਸੰਜੇ ਭਾਟੀਆ ਨੇ ਕਿਹਾ ਕਿ ਸਾਨੂੰ ਇਸ ਬਾਰੇ ਆਰਐੱਮਐੱਲ ਹਸਪਤਾਲ ਤੋਂ ਆਪਣੇ ਕਾਂਸਟੇਬਲ ਤੋਂ ਪਤਾ ਲੱਗਿਆ। ਕਮਲਾ ਮਾਰਕੀਟ ਥਾਣੇ ਵਿੱਚ ਧਾਰਾ 397 ਤੇ 34 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Previous articleਨਾਬਾਲਗ ਲੜਕੇ ਦਾ ਕਤਲ ਕਰਨ ਵਾਲੇ ਨੂੰ ਮੌਤ ਦੀ ਸਜ਼ਾ
Next articleਰਿੰਗ ਰੋਡ ਉੱਤੇ ਬਜਰੀ ਖਿਲਰਨ ਕਾਰਨ ਕਈ ਜ਼ਖ਼ਮੀ