ਗੁਰੂ ਨਾਨਕ ਅਵਤਾਰ

(ਸਮਾਜ ਵੀਕਲੀ)

ਕਲ ਤਾਰਨ ਨਾਨਕ ਆਇਆ
ਸੱਚ ਦਾ ਹੋਕਾ ਲਾਇਆ
ਨਾਮ ਦੀਆਂ ਦੇਵੇ ਦਾਤਾਂ
ਮਾਤਾ ਤ੍ਰਿਪਤਾ ਦਾ ਜਾਇਆ
ਪਿਤਾ ਮਹਿਤਾ ਕਾਲੂ ਉਸਦੇ
ਨਾਨਕੀ ਦਾ ਅੰਮੜੀ ਜਾਇਆ
ਹਨੇਰਾ ਜਗਤ ਦਾ ਕੀਤਾ ਦੂਰ
ਸਭ ਜਗ ਚਾਨਣ ਫੈਲਾਇਆ
ਤੇਰਾਂ ਤੇਰਾਂ ਉਹ ਤੋਲੇ
ਭੇਤ ਦਿਲਾਂ ਦੇ ਖੋਲੇ
ਭਰਮ ਚੋ ਕੱਢ ਦਿੱਤਾ
ਵਾਹਿਗੁਰੂ ਮਨ ਮੰਤਰ ਵਸਾਇਆ
ਸੱਭੇ ਦੁਨੀਆਂ ਦਾ ਸਾਝਾਂ
ਗੁਰੂ ਨਾਨਕ ਆਇਆ
ਹੱਥੀਂ ਕੀਤੀ ਕਿਰਤ ਉਹਨਾਂ
ਕਰਤਾਰਪੁਰ ਹੱਲ ਵਹਾਇਆ
ਕਿਰਤ ਕਰੋ ,ਨਾਮ ਜਪੋ, ਵੰਡ ਛਕੋ
ਨਾਨਕ ਨੇ ਮਾਰਗ ਚਲਾਇਆ ।

ਕੰਵਰਪ੍ਰੀਤ ਕੌਰ ਮਾਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਹਸਪਤਾਲ ਵਿਖੇ ਸੀ.ਟੀ.ਸਕੈਨ ਮਸ਼ੀਨ ਲੋਕ ਅਰਪਣ
Next articleਸੰਗਤਾਂ ਚੱਲੀਆਂ ਨਨਕਾਣੇ ਨੂੰ,,,,,