ਗੱਲ ਪਤੇ ਦੀ

(ਸਮਾਜ ਵੀਕਲੀ)

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਝੂਠ ਦੇ ਹੁੰਦੇ ਪੈਰ ਕਦੇ ਨਾ –
ਬੇਈਮਾਨੀ ਤੋਂ ਬੱਚ ,

ਕਿਉਂ ਕਰਦਾਂ ਹੈਂ ਮੇਰੀ ਮੇਰੀ?
ਆਖਿਰ ਹੋਣਾ ਮਿੱਟੀ ਦੀ ਢੇਰੀ,
ਟੁੱਟ ਜਾਣੇ ਦੁਨੀਆਂ ਦੇ ਬੰਧਨ –
ਜਿਵੇਂ ਟੁੱਟਦਾ ਹੈ ਕੱਚ,

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਛੱਡ ਕੇ ਹੰਕਾਰ ਦਾ ਪੱਲਾ ਭੱਲਿਆ-
ਵਿੱਚ ਸਭਨਾਂ ਦੇ ਰੱਚ,

ਪੰਛੀ ਨਾ ਪਾਉਂਦੇ ਆਲ੍ਹਣਾ ਘਾਹ ਤੇ
ਤੁਰਦਾ ਚਲ ਧਰਮ ਦੇ ਰਾਹ ਤੇ ,
ਬਿਨਾਂ ਲਾਲਸਾ ਕਰਮ ਤੂੰ ਕਰਕੇ-
ਵਿੱਚ ਨਜ਼ਰਾਂ ਦੇ ਜੱਚ,

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਗੁੱਸਾ ਕ੍ਰੋਧ ਤਿਆਗ ਸਦਾ ਲਈ-
ਬਿਨਾਂ ਵਜ੍ਹਾ ਨਾ ਮੱਚ,

ਫੁੱਲ ਸਦਾ ਹੀ ਖਿੜਦੇ ਉੱਥੇ-
ਜਿੱਥੇ ਹੋਵੇ ਪਿਆਰ ਦਾ ਰੱਸ,
ਲਗਾਕੇ ਬੂਟਾ ਇਨਸਾਨੀਅਤ ਦਾ ਤੂੰ-
ਫਰਜ਼ ਆਪਣੇ ਨੂੰ ਕਰ ਟੱਚ,

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਕਰਕੇ ਭਲਾ ਗ਼ਰੀਬ ਵਰਗ ਦਾ-
ਵਿੱਚ ਖੁਸ਼ੀ ਦੇ ਨੱਚ,

 ਨਿਰਮਲ ਸਿੰਘ ਨਿੰਮਾ

991472183

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਚਾਈਨੀਜ਼ ਖਾਣਾ ਮਤਲਬ ਸਿਹਤ ਨਾਲ ਖਿਲਵਾੜ
Next articleਲੰਘਿਆ ਵੇਲਾ ਹੱਥ ਨ੍ਹੀਂ ਆਉਂਣਾ