ਲੰਘਿਆ ਵੇਲਾ ਹੱਥ ਨ੍ਹੀਂ ਆਉਂਣਾ

(ਸਮਾਜ ਵੀਕਲੀ)

ਹਾਥੀ ਲੰਘ ਗਿਆ ਪੂੰਛ ਹੀ ਰਹਿ ਗਈ..
ਹੁਣ ਤਾਂ ਯਾਰੋ ਉਡੀਕ ਹੀ ਰਹਿ ਗਈ ….
ਇੱਕ ਸਮਾਂ ਆਉਣਾ ਚੁੱਕ ਲੈ ਜਾਣਗੇ..
ਬਲ਼ਦਾ ਸਿਵਾ ਦੇਖ ਆਪਣੇ ਤਾਂ ਹੋਕਾ ਲੈਣਗੇ….
ਰੋਕਿਆਂ ਨਾ ਰੁੱਕਣੇ ਹੰਝੂ ਤਾਂ ਵਹਿਣਗੇ..
ਲਿਖਦਾ ਸੀ ਸੱਚੀਆਂ ਕੁੱਝ ਇਹ ਵੀ ਕਹਿਣਗੇ….
ਦੋਸਤੋ! ਮੌਤ ਹੀ ਅਟੱਲ ਹੈ ਸਚਾਈ ..
ਜਿਸ ਨੇ ਇਹ ਜਾਣਿਆ ਮੁਕਤੀ ਹੈ ਪਾਈ….
ਆਪਣੀ ਵਾਰੀ ਆਈ ਸਭਨਾਂ ਤੁਰ ਜਾਣਾ..
ਸਦਾ ਨਾ ਇਥੇ ਬੈਠੇ ਰਹਿਣਾ….
ਫੇਰ ਕਿਉਂ ਕਰਦੈਂ ਮੇਰੀ ਮੇਰੀ..?
ਕਰ ਭਲਾ ਸਭਨਾਂ ਦਾ ਨਾ ਕਰ ਦੇਰੀ….
ਜੇ ਅੰਤ ਵੇਲੇ ਹੈ ਸ਼ਾਂਤੀ ਪਾਉਣੀ..
ਜਪ ਲੈ ਬੰਦਿਆਂ ਵਾਹਿਗੁਰੂ ਜੀ ਦੀ ਬਾਣੀ..

ਨਿਰਮਲ ਸਿੰਘ ਨਿੰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲ ਪਤੇ ਦੀ
Next articleਮੈਂ ਵੀ ਖਿਡਾਰੀ