(ਸਮਾਜ ਵੀਕਲੀ)
ਅਲ੍ਹੜ ਜਿਹੇ ਮਹਿਬੂਬ ਤੋਂ ਰੱਬ ਮੈਨੂੰ ਬਚਾਏ।
ਮਨ ਮਾਨੀ ਕਰਨ ਤੋਂ ਉਹਨੂੰ ਕੌਣ ਸਮਝਾਏ।
ਜਦ ਪੀੜ ਦਾ ਅਹਿਸਾਸ ਦਿਲੋਂ ਮਿੱਟ ਗਿਆ,
ਫਿਰ ਕਾਹਦਾ ਦਰਦ, ਕਾਹਦੀ ਹਾਏ ਹਾਏ?
ਏਨਾਂ ਕੁ ਤਾਂ ਮਿਹਰਬਾਨ ਬੁੱਤ ਲੱਭੋ ਕਿਤੋ ਜਾ ਕੇ,
ਉਡੀਕਵਾਨ ਨਜ਼ਰਾਂ ਨੂੰ ਜੋ ਝਿੜਕੇ ਤੇ ਝੁਕਾਏ।
ਝੁੱਗੇ ‘ਚੋਂ ਲੈ ਦੇ ਕੇ ਮਸਾਂ ਮਿਲਦੇ ਕੁਝ ਛਿਲੜ,
ਬੰਦਾ ਕੀ ਔਖ ਸੌਖ ਲਈ ਜੋੜੇ ਤੇ ਕੀ ਖਾਏ ?
ਉਮੀਦ ਦੇ ਮਹਿਲ ਦੀ ਤਾਂ ਹੈ ਨਹੀਂ ਬੁਨਿਆਦ,
ਇਸ ਵਿੱਚ ਕੋਈ ਆਪ ਵੱਸੇ ਤੇ ਕੀ ਹੋਰਾਂ ਵਸਾਏ।
ਕਾਇਆ ਦੀ ਕੂੜੀ ਹੋਂਦ ਨੇ ਕਈ ਦਰਦ ਹੰਢਾਏ,
ਕੁਝ ਕਲਪਨਾ ਤੋਂ ਬਚ ਗਏ ਕੁਝ ਉਹਦੇ ਕੰਮ ਆਏ।
ਪ੍ਰਸ਼ੋਤਮ ਪੱਤੋ, ਮੋਗਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly