ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਾਲਾਨਾ ਉਰਸ ਦਾਤਾ ਗੁਲਾਮੇ ਸ਼ਾਹ ਜੀ ਕਾਦਰੀ ਰੋਜ਼ਾ ਸ਼ਰੀਫ਼ ਬੰਗਾ ਵਿਖੇ ਤਿੰਨ ਰੋਜ਼ਾ ਮੇਲਾ ਲੱਗਿਆ ਜਿਸ ਵਿੱਚ ਬਹੁਤ ਭਾਰੀ ਰੌਣਕਾਂ ਲੱਗੀਆਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਸਾਈਂ ਉਮਰੇ ਸ਼ਾਹ ਜੀ ਕਾਦਰੀ ਜੀ ਤੇ ਬੀਬੀ ਮਹਿੰਦਰ ਕੌਰ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸੰਗਤ ਨੂੰ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਜਿਸ ਮੇਲੇ ਦੇ ਮੌਕੇ ਤੇ ਪ੍ਰਵੀਨ ਬੰਗਾ ਅਤੇ ਬੰਗਾ ਹਲਕੇ ਦੀ ਲੀਡਰਸ਼ਿਪ ਸਮੇਤ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਕਿਉਂਕਿ ਕਿ ਇਸ ਤਰ੍ਹਾਂ ਦੇ ਮੇਲੇ ਆਪਸੀ ਪਿਆਰ ਮੁਹੱਬਤ ਵਧਾਉਂਦੇ ਹਨ ਅਤੇ ਇਨਸਾਨੀਅਤ ਦੀ ਕਦਰ ਕਰਦੇ ਹਨ। ਇਸ ਮੌਕੇ ਵੱਖ ਵੱਖ ਕਲਾਕਾਰਾਂ ਨੇ ਕਵਾਲ ਪੇਸ਼ ਕੀਤਾ।ਇਸ ਮੌਕੇ ਤੇ ਬਸਪਾ ਆਗੂ ਵਿਜੇ ਗੁਣਾਚੌਰ, ਸਤਪਾਲ ਰਟੈਂਡਾ ਪ੍ਰਧਾਨ ਬਸਪਾ ਹਲਕਾ ਬੰਗਾ,ਜੈ ਪਾਲ ਸੂੰਡਾ ਸਾਬਕਾ ਪ੍ਰਧਾਨ, ਰਵਿੰਦਰ ਮਹਿੰਮੀ ਮਹਿਲਾ ਜ਼ਿਲ੍ਹਾ ਸਹਾਇਕ ਇੰਚਾਰਜ ਲੇਡੀਜ਼ ਵਿੰਗ ਬਸਪਾ, ਪ੍ਰਕਾਸ਼ ਬੈਂਸ ਬਸਪਾ ਆਗੂ, ਪਰਮਜੀਤ ਮਹਿਰਮਪੁਰੀ ਬਸਪਾ ਆਗੂ, ਪਰਮਜੀਤ ਦੋਸਾਂਝ, ਮਨਜੀਤ ਸੋਨੂੰ, ਮਲਕੀਤ ਮੰਢਾਲੀ, ਸੋਹਣ ਲਾਲ ਰਟੈਂਡਾ, ਰਮੇਸ਼ ਚੱਕ ਕਲਾਲ,ਰਾਣਾ ਮੁੰਕਦਪੁਰੀ,ਡਾ ਮੋਹਣ ਬੱਧਣ, ਅਵਤਾਰ ਹੀਓ, ਰਾਕੇਸ਼ ਕੁਲਥਮ ਅਤੇ ਬਹੁਤ ਸਾਰੇ ਵਰਕਰ ਬੰਗਾ ਜੀ ਦੇ ਨਾਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



