ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਭਾਰਤੀ ਹਕੂਮਤ ਅਤੇ ਹਿੰਦੂਤਵੀ ਭੀੜਾਂ ਦੁਆਰਾ ਨਵੰਬਰ 1984 ਵਿੱਚ ਦਿੱਲੀ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਯੋਜਨਾ ਵੱਧ ਤਰੀਕੇ ਨਾਲ ਸਿੱਖਾਂ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਕੀਤੀ ਗਈ ਤੇ ਇਸ ਸਮੇਂ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਸਿੱਖ ਔਰਤਾਂ ਦੇ ਨਾਲ ਜਬਰ ਜਨਾਹ ਹੋਇਆ ਜਿਸ ਵਿੱਚ ਬੱਚਿਆਂ ਤੱਕ ਨੂੰ ਵੀ ਬਖਸ਼ਿਆ ਨਹੀਂ ਗਿਆ ਤੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੂੰ ਵੀ ਹਿੰਦੂਤਵੀ ਭੀੜਾਂ ਵਲੋ ਨਹੀਂ ਬਖਸ਼ਿਆ ਗਿਆ ਇਸ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਤੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਜੋ ਕਿ ਅਖੌਤੀ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈੇ ਤੇ ਇਸ ਨਸਲਕੁਸ਼ੀ ਨੂੰ ਸਿੱਖ ਕੌਮ ਨਾ ਕਦੀ ਭੁੱਲੀ ਹੈ ਨਾ ਕਦੀ ਭੁੱਲੇਗੀ ਇਸ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਤੇ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ 03 ਨਵੰਬਰ ਨੂੰ 11 ਵਜੇ ਤੋਂ 1ਵਜੇ ਤੱਕ ਪੰਥਕ ਕਾਨਫਰੰਸ ਕਰਾਈ ਜਾ ਰਹੀ ਹੈ ਇਸ ਦੀ ਜਾਣਕਾਰੀ ਗੁਰਨਾਮ ਸਿੰਘ ਸਿੰਗੜੀਵਾਲਾ ਤੇ ਕਰਨੈਲ ਸਿੰਘ ਲਵਲੀ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਤੀ ਇਸ ਸਮੇਂ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਪੰਥਕ ਕਾਨਫਰੰਸ ਨੂੰ ਸਿੱਖ ਬੁੱਧੀਜੀਵੀ ਗੁਰਜੰਟ ਸਿੰਘ ਬੱਲ,ਬੀਬੀ ਅੰਮ੍ਰਿਤ ਕੌਰ ਮਲੋਆ ਸਪੁੱਤਰੀ ਸ਼ਹੀਦ ਭਾਈ ਬੇਅੰਤ ਸਿੰਘ ਜੀ, ਐਡਵੋਕੇਟ ਪਰਮਿੰਦਰ ਸਿੰਘ ਵਿੱਜ ਤੇ ਪੰਥਕ ਆਗੂ ਸੰਬੋਧਨ ਕਰਨਗੇ ਇਸ ਪੰਥਕ ਕਾਨਫਰੰਸ ‘ਚ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਨਵੰਬਰ 84 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly