8 ਮਾਰਚ ਕੌਮਾਂਤਰੀ ਇਸਤਰੀ ਦਿਵਸ ਵਜੋਂ ਮਨਾਏਗਾ ਇਸਤਰੀ ਜਾਗ੍ਰਿਤੀ ਮੰਚ

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਇਸਤਰੀ ਜਾਗ੍ਰਿਤੀ ਮੰਚ ਨੇ ਕੌਮਾਂਤਰੀ ਇਸਤਰੀ ਦਿਵਸ 8 ਮਾਰਚ ਮੰਚ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜਥੇਬੰਦੀ ਦੀ ਬਲਵੀਰ ਕੌਰ ਸੰਘਾ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਹੋਈ ਜਿਲਾ ਪੱਧਰੀ ਵਿਸਥਾਰੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਥੇਬੰਦੀ ਦੇ ਜਿਲਾ ਆਗੂ ਹਰਬੰਸ ਕੌਰ ਨਵਾਂਸ਼ਹਿਰ ਨੇ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ, ਬੰਗਾ ਰੋਡ ਨਵਾਂਸ਼ਹਿਰ ਵਿਖੇ ਮਨਾਇਆ ਜਾਵੇਗਾ, ਜੋ ਸਵੇਰੇ10 ਵਜੇ ਸ਼ੁਰੂ ਹੋਵੇਗਾ। ਇਸ ਵਿੱਚ ਬੁਲਾਰੇ ਕੌਮਾਂਤਰੀ ਇਸਤਰੀ ਲਹਿਰ ਅਤੇ ਮੌਜੂਦਾ ਸਮੇਂ ਵਿੱਚ ਇਸਤਰੀ ਵਰਗ ਨੂੰ ਦਰਪੇਸ਼ ਚਣੌਤੀਆਂ ਬਾਰੇ ਗੱਲ ਕਰਨਗੇ। ਉਹਨਾਂ ਦੱਸਿਆ ਕਿ ਬੀਬੀ ਗੁਰਬਖਸ਼ ਕੌਰ ਸੰਘਾ ਨੇ 31 ਸਾਲ ਇਸ ਜਥੇਬੰਦੀ ਨੂੰ ਅਗਵਾਈ ਦਿੱਤੀ। ਬੀਤੇ ਵਰ੍ਹੇ ਲੰਮੀ ਬਿਮਰੀ ਉਪਰੰਤ 20 ਦਸੰਬਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ। ਔਰਤਾਂ ਉੱਤੇ ਹਿੰਸਾ, ਘਰੇਲੂ ਹਿੰਸਾ, ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ਵਿੱਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿੱਚ ਵਿਤਕਰਾ ਅਤੇ ਔਰਤਾਂ ਨਾਲ ਬਲਾਤਕਾਰ ਜਿਹੇ ਅਹਿਮ ਮੁੱਦੇ ਹਨ ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨ।ਉਹਨਾਂ ਨੇ ਔਰਤਾਂ ਨੂੰ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਦੀ ਬੇਨਤੀ ਕੀਤੀ ਹੈ। ਇਸ ਮੀਟਿੰਗ ਨੂੰ ਹਰਬੰਸ ਕੌਰ ਨਵਾਂਸ਼ਹਿਰ, ਸੁਰਜੀਤ ਕੌਰ ਉਟਾਲ, ਸੰਤੋਸ਼ ਕੁਮਾਰੀ ਕੁਰਲ, ਕਿਰਨਜੀਤ, ਸ਼ਕੁੰਤਲਾ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਹਰਬੰਸ ਕੌਰ ਹਿਆਲਾ, ਰਾਜਵਿੰਦਰ ਕੌਰ ਕੱਟਾਂ, ਹਰਮਿਲਾ ਕੌਰ, ਰੇਣੂੰ, ਮੰਜੂ, ਜੋਤੀ, ਗੀਤਾ ਰਾਣੀ, ਗੁਰਪਾਲ ਕੌਰ, ਬੱਬਲੀ ਅਤੇ ਜਸਵੀਰ ਕੌਰ ਨੇ ਸ਼ਮੂਲੀਅਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਾ ਮੰਤਵ ਖਤਰੇ ਦੇ ਚਿੰਨ੍ਹਾ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਨ ਕਰਨਾ ਅਤੇ ਸਮੇਂ ਸਿਰ ਇਲਾਜ ਕਰਨਾ ਹੈ: ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ
Next articleਸਮੂਹ ਪੋਲਿੰਗ ਸਟੇਸ਼ਨਾਂ ‘ਤੇ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ – ਰਾਜੀਵ ਵਰਮਾ