ਬਲੇਰ ਖਾਨਪੁਰ ਦੇ ਬੀਰ ਪ੍ਰਤਾਪ ਸਿੰਘ ਨੇ 75 ਕਿਲੋ ਭਾਰ ਵਰਗ ਫਰੀ ਸਟਾਈਲ ਕੁਸ਼ਤੀ ਚ ਗੋਲਡ ਮੈਡਲ ਜਿੱਤਿਆ
ਅਧਿਆਪਕ ਦਲ ਵੱਲੋਂ ਜੇਤੂ ਵਿਦਿਆਰਥੀ ਤੇ ਅਧਿਆਪਕਾਂ ਨੂੰ ਦਿੱਤੀ ਮੁਬਾਰਕਬਾਦ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )– ਹਰਜਿੰਦਰ ਸਿੰਘ ਜ਼ਿਲਾ ਸਿੱਖਿਆ ਅਫਸਰ ( ਸੈ ਸਿ) ਤੇ ਸ੍ਰੀ ਰਜੇਸ਼ ਭੱਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ69ਵੀਆਂ ਪੰਜਾਬ ਅੰਤਰ ਰਾਜ ਸਕੂਲ ਖੇਡਾਂ ਕਪੂਰਥਲਾ ਦੀ ਟੀਮ ਨੇ 69ਵੀਆਂ ਪੰਜਾਬ ਅੰਤਰ ਰਾਜ ਸਕੂਲ ਖੇਡਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ ਦੇ ਬੀਰ ਪ੍ਰਤਾਪ ਸਿੰਘ ਨੇ 75 ਕਿਲੋ ਭਾਰ ਵਰਗ ਫਰੀ ਸਟਾਈਲ ਕੁਸ਼ਤੀ ਚ ਗੋਲਡ ਮੈਡਲ ਜਿੱਤਿਆ। ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ ਬਲਾਕ ਨੋਡਲ ਅਫਸਰ ਨੇ ਸ: ਸੁਖਵਿੰਦਰ ਸਿੰਘ ਡੀ ਐਮ ਸਪੋਰਟਸ , ਟੀਮ ਕੋਚ ਰਾਮ ਗੋਪਾਲ ਪੀ ਟੀ ਆਈ ਸਹਸ ਚੱਕ ਪ੍ਰੇਮਾ, ਗੁਰਪਾਲ ਸਿੰਘ ਡੀ ਪੀ ਈ ਸਹਸ ਮੇਹਟਾ, ਸ਼੍ਰੀਮਤੀ ਅਰਵਿੰਦ ਕੌਰ ਡੀ ਪੀ ਈ ਸਸਸਸ ਬਲੇਰਖਾਨਪੁਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ ਕਪੂਰਥਲਾ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਭਜਨ ਸਿੰਘ ਮਾਨ ਇੰਚਾਰਜ ਸਮਿਸ ਉਚਾ ਬੇਟ, ਹਰਦੇਵ ਸਿੰਘ ਖਾਨੋਵਾਲ ਇੰਚਾਰਜ ਸਮਿਸ ਸਿੱਧਪੁਰ, ਸੁਖਜਿੰਦਰ ਸਿੰਘ ਢੋਲਣ ਸਮਿਸ ਭੇਟ, ਇੰਦਰਜੀਤ ਸਿੰਘ ਖਹਿਰਾ ਨੇ ਬੀਰਪ੍ਰਤਾਪ ਸਿੰਘ ਦੇ ਗੋਲਡ ਮੈਡਲ ਜਿੱਤਣ ਤੇ ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ ਤੇ ਸ਼੍ਰੀਮਤੀ ਅਰਵਿੰਦ ਕੌਰ ਡੀ ਪੀ ਈ ਸਸਸਸ ਬਲੇਰਖਾਨਪੁਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



