
ਉਦਘਾਟਨੀ ਮੈਚ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਵਿੱਚ ਕਪੂਰਥਲਾ -1 ਨੇ ਭੁਲੱਥ ਨੂੰ ਹਰਾਇਆ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )– ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਦੇ ਅਸ਼ੀਰਵਾਦ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮੈਡਮ ਮਮਤਾ ਬਜਾਜ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾ ਦੀ ਦੇਖ ਰੇਖ ਹੇਠ 47ਵੀਆਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਸਕੂਲ ਖੇਡ ਟੂਰਨਾਮੈਂਟ ਪਿੰਡ ਸੈਫਲਾਬਾਦ ਦੇ ਖੇਡ ਸਟੇਡੀਅਮ ਵਿਖੇ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ । ਟੂਰਨਾਮੇਂਟ ਦਾ ਰਸਮੀ ਉਦਘਾਟਨ ਮਹਾਤਮਾ ਮੁਨੀ ਜੀ ਨੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮੈਡਮ ਮਮਤਾ ਬਜਾਜ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਅਤੇ ਸਰਪੰਚ ਭਜਨ ਸਿੰਘ ਸੈਫਲਾਬਾਦ ਦੀ ਹਾਜ਼ਰੀ ਦੌਰਾਨ ਰਿਬਨ ਕੱਟ ਕੇ ਕੀਤਾ ਅਤੇ ਖ਼ਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਉਦਘਾਟਨੀ ਮੈਚ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਵਿੱਚ ਕਪੂਰਥਲਾ -1 ਨੇ ਭੁਲੱਥ ਨੂੰ ਹਰਾਇਆ। ਜਦਕਿ ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ) ਵਿੱਚ ਫਗਵਾੜਾ 1 ਨੇ ਕਪੂਰਥਲਾ 1 ਨੂੰ ,ਖੋ ਖੋ(ਲੜਕਿਆਂ )ਵਿੱਚ ਕਪੂਰਥਲਾ 2 ਨੇ ਕਪੂਰਥਲਾ -1 ਨੂੰ,ਖੋ ਖੋ (ਲੜਕਿਆਂ ) ਵਿਚ ਮਸੀਤਾਂ ਨੇ ਕਪੂਰਥਲਾ 2 ਨੂੰ,ਸਰਕਲ ਸਟਾਈਲ ਕਬੱਡੀ (ਲੜਕੇ ) ਵਿੱਚ ਫਗਵਾੜਾ -2 ਨੇ ਫਗਵਾੜਾ -1, ਨੈਸ਼ਨਲ ਕਬੱਡੀ (ਲੜਕੀਆਂ) ਵਿੱਚ ਫਗਵਾੜਾ -1 ਨੇ ਕਪੂਰਥਲਾ-1 ਨੂੰ ਹਰਾਇਆ। ਇਸੇ ਪ੍ਰਕਾਰ ਨੈਸ਼ਨਲ ਕਬੱਡੀ (ਲੜਕੀਆਂ) ਫਗਵਾੜਾ -2 ਨੇ ਸੁਲਤਾਨਪੁਰ ਲੋਧੀ -1 ਨੂੰ,ਸਰਕਲ ਸਟਾਈਲ (ਲੜਕੇ) ਨਡਾਲਾ ਨੇ ਕਪੂਰਥਲਾ – 2 ਨੂੰ, ਨੈਸ਼ਨਲ ਸਰਕਲ ਸਟਾਈਲ (ਲੜਕਿਆਂ) ਕਪੂਰਥਲਾ -1 ਨੇ ਭੁਲੱਥ ਨੂੰ, ਪੰਜਾਬ ਸਰਕਲ ਸਟਾਈਲ ਵਿੱਚ ਕਪੂਰਥਲਾ -1 ਨੇ ਸੁਲਤਾਨਪੁਰ ਲੋਧੀ -1 ਨੂੰ, ਟੀਮ ਯੋਗਾ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਮਸੀਤਾਂ ਪਹਿਲੇ, ਕਪੂਰਥਲਾ -2 ਦੂਜੇ, ਕਪੂਰਥਲਾ -3 ਤੀਜੇ ਸਥਾਨ,ਟੀਮ ਯੋਗਾ ਲੜਕੀਆਂ ਵਿੱਚ ਫਗਵਾੜਾ -1ਪਹਿਲੇ, ਕਪੂਰਥਲਾ -2 ਦੂਜੇ, ਕਪੂਰਥਲਾ -3 ਤੀਜੇ ਸਥਾਨ ਤੇ ਰਹੇ। ਜਦਕਿ ਰਿਧਮਿਕ ਯੋਗਾ (ਲੜਕਿਆਂ) ਵਿੱਚ ਕਪੂਰਥਲਾ -2 ਪਹਿਲੇ, ਫਗਵਾੜਾ -1 ਦੂਜੇ, ਨਡਾਲਾ -1 ਤੀਜੇ,ਰਿਧਮਿਕ ਯੋਗਾ (ਲੜਕੀਆਂ) ਵਿੱਚ ਫਗਵਾੜਾ-1 ਪਹਿਲੇ, ਕਪੂਰਥਲਾ -2 ਦੂਜੇ, ਕਪੂਰਥਲਾ -1 ਤੀਜੇ,ਯੋਗਾ ਆਰਟਿਸਟਕ (ਲੜਕਿਆਂ) ਤੇ (ਲੜਕੀਆਂ) ਵਿੱਚ ਕਪੂਰਥਲਾ -2 ਪਹਿਲੇ ਤੇ ਦੂਜੇ ਸਥਾਨ ਤੇ ਰਹੇ।ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਸਰਬਜੀਤ ਸਿੰਘ ਭਗਤਪੁਰ ਨੇ ਸਾਂਝੇ ਤੌਰ ਤੇ ਨਿਭਾਈ। ਟੂਰਨਾਮੈਂਟ ਦੇ ਪਹਿਲੇ ਦਿਨ ਯੋਗਾ ਦੇ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਸਰਪੰਚ ਭਜਨ ਸਿੰਘ, ਮਨਜੀਤ ਸਿੰਘ ਫੰਜਰ ਦੁਆਰਾ ਮੈਡਲ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ – 1 ਰਜੇਸ਼ ਕੁਮਾਰ , ਬੀ ਪੀ ਈ ਓ ਕਪੂਰਥਲਾ – 2 ਸੰਜੀਵ ਕੁਮਾਰ ਹਾਂਡਾ ਸਰਪੰਚ ਭਜਨ ਸਿੰਘ ,ਚਰਨ ਸਿੰਘ ਕਲੱਬ ਪ੍ਰਧਾਨ, ਨੰਬਰਦਾਰ ਸਤਨਾਮ ਸਿੰਘ, ਮਨਜੀਤ ਸਿੰਘ ਫੰਝਰ , ਹਰਮੇਸ਼ ਸਿੰਘ, ਸ਼ਰਨਜੀਤ ਕੌਰ, ਸ਼ਿਗਾਰਾ ਸਿੰਘ, ਭਜਨ ਸਿੰਘ, ਬੀਬੀ ਸੁਖਵੰਤ ਕੌਰ, ਜੋਗਿੰਦਰ ਸਿੰਘ,ਜੈਮਲ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ,ਮੇਜਰ ਸਿੰਘ ਬੀ ਐੱਸ ਓ, ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ, ਰਛਪਾਲ ਸਿੰਘ ਵੜੈਚ, ਰੌਸ਼ਨ ਲਾਲ,ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ,ਮੁਨੱਜਾ ਇਰਸ਼ਾਦ, ਮਨਦੀਪ ਕੌਰ, ਕੁਲਦੀਪ ਕੌਰ, ਸੁਖਪਾਲ ਸਿੰਘ,ਹਰਜਿੰਦਰ ਸਿੰਘ, ਸਰਬਜੀਤ ਕੌਰ, ਕੋਮਲਪ੍ਰੀਤ ਕੌਰ, ਬਲਜੀਤ ਸਿੰਘ,ਰਵੀ ਵਾਹੀ, ਕੁਲਬੀਰ ਸਿੰਘ, ਹਰਵਿੰਦਰਜੀਤ ਕੌਰ, ਬਲਜੀਤ ਕੌਰ ਬਿਧੀਪੁਰ, ਨਿੰਮੀ ਰਾਣੀ, ਗੁਲਾਬ ਦੀਪ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਨਿੰਦਰ ਸਿੰਘ,ਅਜੈ ਸ਼ਰਮਾ ਅੱਲਦਾਦ ਚੱਕ, ਵੀਨੂੰ ਸੇਖੜੀ, ਰਜਿੰਦਰ ਸਿੰਘ, ਹਰਜਿੰਦਰ ਸਿੰਘ ਢੋਟ, ਮਨਜਿੰਦਰ ਸਿੰਘ ਠੱਟਾ, ਸਤਵਿੰਦਰ ਕੌਰ,ਪੰਕਜ ਮਰਵਾਹਾ, ਦਲਜੀਤ ਸਿੰਘ ਸੈਣੀ, ਭਗਤ ਫਗਵਾੜਾ, ਅਮਨਦੀਪ ਸਿੰਘ ਖਿੰਡਾ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ,ਪਵਨ ਕੁਮਾਰ ਜੋਸ਼ੀ ਬੀ ਆਰ ਸੀ, ਨਵਜੋਤ ਸਿੰਘ ਬੀ ਆਰ ਸੀ, ਗੁਰਪ੍ਰੀਤ ਸਿੰਘ ਮੰਗੂਪੁਰ ਬੀ ਆਰ ਸੀ, ਤਜਿੰਦਰ ਸਿੰਘ ਅਲੌਦੀਪੁਰ, ਅੰਮ੍ਰਿਤਪਾਲ ਸਿੰਘ , ਦਲਜੀਤ ਕੌਰ ਬਿਧੀਪੁਰ, ਮਨਪ੍ਰੀਤ ਕੌਰ ਧਾਲੀਵਾਲ ਦੋਨਾਂ, ਰਾਜਵਿੰਦਰ ਕੌਰ, ਹਰਜੀਤ ਕੌਰ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ,ਨਿਰਮਲ ਸਿੰਘ ਸੋਢੀ, ਵਰਿੰਦਰ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਦੁਰਗਾਪੁਰ ਆਦਿ ਤੋਂ ਇਲਾਵਾ ਟੂਰਨਾਮੇਂਟ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ, ਟੀਮ ਕਨਵੀਨਰ ਟੀਮਾਂ ਦੇ ਕੋਚ ਅਤੇ ਸੈਂਟਰ ਹੈੱਡ ਟੀਚਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


