ਪੰਜਾਬ ਵਿੱਚ 4049 ਨਵੇਂ ਕੇਸ, 30 ਮੌਤਾਂ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿੱਚ ਕਰੋਨਾ ਕਾਰਨ ਬੀਤੇ 24 ਘੰਟਿਆਂ ’ਚ 30 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 17,059 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ ਕਰੋਨਾ ਦੇ 4,049 ਨਵੇਂ ਕੇਸ ਮਿਲੇ ਹਨ ਜਦਕਿ 6,931 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 42,589 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਗੁਰਦਾਸਪੁਰ ’ਚ 6, ਹੁਸ਼ਿਆਰਪੁਰ ’ਚ 5, ਅੰਮ੍ਰਿਤਸਰ ਤੇ ਲੁਧਿਆਣਾ ’ਚ 4-4, ਬਠਿੰਡਾ, ਮੋਗਾ, ਸੰਗਰੂਰ, ਮੁਹਾਲੀ ’ਚ 2-2, ਜਲੰਧਰ, ਪਠਾਨਕੋਟ ਤੇ ਨਵਾਂ ਸ਼ਹਿਰ ’ਚ ਇੱਕ-ਇੱਕ ਜਣੇ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਮੁਹਾਲੀ ’ਚ 916, ਲੁਧਿਆਣਾ ’ਚ 492, ਅੰਮ੍ਰਿਤਸਰ ’ਚ 453, ਜਲੰਧਰ ’ਚ 276, ਬਠਿੰਡਾ ’ਚ 212, ਫਾਜ਼ਿਲਕਾ ’ਚ 208, ਪਟਿਆਲਾ ’ਚ 193, ਹੁਸ਼ਿਆਰਪੁਰ ’ਚ 181, ਤਰਨਤਾਰਨ ’ਚ 147, ਕਪੂਰਥਲਾ ’ਚ 120, ਰੋਪੜ ’ਚ 110, ਗੁਰਦਾਸਪੁਰ ’ਚ 102, ਫਿਰੋਜ਼ਪੁਰ ’ਚ 94, ਨਵਾਂ ਸ਼ਹਿਰ ’ਚ 86, ਸੰਗਰੂਰ ’ਚ 82, ਫ਼ਰੀਦਕੋਟ ’ਚ 81, ਮੋਗਾ ’ਚ 70, ਫ਼ਤਹਿਗੜ੍ਹ ਸਾਹਿਬ ’ਚ 63, ਮਾਨਸਾ ’ਚ 47, ਪਠਾਨਕੋਟ ’ਚ 44, ਬਰਨਾਲਾ ’ਚ 39 ਤੇ ਮੁਕਤਸਰ ’ਚ 33 ਜਣੇ ਕਰੋਨਾ ਪਾਜ਼ੇਟਿਵ ਮਿਲੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਦੇਸ਼ ਵਿੱਚ 2,55,874 ਨਵੇਂ ਮਾਮਲੇ ਆਏ; 614 ਲੋਕਾਂ ਦੀ ਜਾਨ ਗਈ
Next articleਗਣਤੰਤਰ ਦਿਵਸ ਪਰੇਡ ਮੌਕੇ ਅੱਜ 75 ਜਹਾਜ਼ ਦਿਖਾਉਣਗੇ ਕਲਾਬਾਜ਼ੀਆਂ