ਪ੍ਰਾਈਵੇਟ ਸਕੂਲਾਂ ‘ਚ ਤੀਸਰੀ ਕਲਾਸ ਨੂੰ ਪੜਾਈ ਜਾ ਰਹੀ ਹਿੰਦੀ ਦੀ ਪੁਸਤਕ ‘ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਲਿਖੇ ਵਿਵਾਦਿਤ ਸ਼ਬਦਾਂ ਨੂੰ ਹਟਾਉਣ ਨੂੰ ਲੈ ਕੇ ਬੇਗਮਪੁਰਾ ਟਾਈਗਰ ਫੋਰਸ ਪੰਜਾਬ ਤੇ ਇਲਾਕਾ ਵਾਸੀਆਂ ਦੀ ਹੰਗਾਮੀ ਮੀਟਿੰਗ

*ਨਾ ਹਟਾਉਣ ਦੀ ਸੂਰਤ ‘ਚ ‘ਪ੍ਰਕਾਸ਼ਕ’ ਤੇ ‘ਪ੍ਰਸ਼ਾਸ਼ਨ’ ਹੋਵੇਗਾ ਜਿੰਮੇਵਾਰ-ਇਲਾਕਾ ਵਾਸੀ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਬਾਗ ਵਾਲਾ ਵਿਖੇ ਬੇਗਮਪੁਰਾ ਟਾਈਗਰ ਫੋਰਸ ਪੰਜਾਬ ਤੇ ਸਮੂਹ ਇਲਾਕਾ ਵਾਸੀਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ | ਇਸ ਮੌਕੇ ਬੋਲਦਿਆਂ ਸਮੂਹ ਇਲਾਕਾ ਵਾਸੀਆਂ ਨੇ ਕਿਹਾ ਕਿ ਇਲਾਕੇ ਦੇ ਕੁਝ ਪ੍ਰਾਈਵੇਟ ਸਕੂਲਾਂ ‘ਚ ਪੜਦੇ ਤੀਸਰੀ ਕਲਾਸ ਦੇ ਵਿਦਿਆਰਥੀਆਂ ਨੂੰ  ਜੋ ਹਿੰਦੀ ਦੀ ਪੁਸਤਕ ਪੜਾਈ ਜਾ ਰਹੀ ਹੈ, ਉਸ ‘ਚ ਸਾਡੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਬਹੁਤ ਹੀ ਵਿਵਾਦਿਤ ਸ਼ਬਦ ਲਿਖੇ ਗਏ ਹਨ | ਜਿਸ ਕਾਰਣ ਸਾਡੀਆਂ ਭਾਵਨਾਵਾਂ ਨੂੰ  ਠੇਸ ਪਹੁੰਚੀ ਹੈ | ਉਨਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਬਾਰੇ ਜੋ ਸ਼ਬਦ ਵਰਤੇ ਗਏ ਹਨ, ਉਨਾਂ ਨੂੰ  ਪੜ, ਸੁਣ ਕੇ ਕੋਈ ਵੀ ਸਤਿਕਾਰ ਜਾਂ ਆਦਰ ਉਨਾਂ ਦੇ ਪ੍ਰਤੀ ਨਹੀਂ ਝਲਕਦਾ | ਸਮੂਹ ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ‘ਚ ਪ੍ਰਕਾਸ਼ਕਾਂ ਵਲੋਂ ਉਕਤ ਵਿਵਾਦਿਤ ਸ਼ਬਦਾਂ ਨੂੰ  ਨਾ ਹਟਾਇਆ ਗਿਆ ਜਾਂ ਸੋਧ ਨਾ ਕੀਤੀ ਗਈ ਤਾਂ ਉਸਦੇ ਜਿੰਮੇਵਾਰ ਖੁਦ ਪ੍ਰਕਾਸ਼ਕ ਤੇ ਪ੍ਰਸ਼ਾਸ਼ਨ ਹੋਵੇਗਾ | ਇਸ ਸੰਬੰਧ ‘ਚ ਜਦੋਂ ਉਕਤ ਸਕੂਲ ਦੇ ਪਿ੍ੰਸੀਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸਮੂਹ ਇਲਾਕਾ ਵਾਸੀਆਂ ਦੇ ਇਤਰਾਜ਼ ਦੇ ਸੰਬੰਧ ‘ਚ ਪ੍ਰਕਾਸ਼ਕਾਂ ਤੇ ਮਹਾਂ ਮੰਤਰੀ ਨੂੰ  ਸੂਚਿਤ ਕਰ ਦਿੱਤਾ ਗਿਆ ਹੈ, ਜੋ ਕਿ ਸਬਦਾਂ ਨੂੰ  ਹਟਾਉਣ ਜਾਂ ਉਨਾਂ ‘ਚ ਸੋਧ ਕਰਨ ਲਈ ਤਿਆਰ ਹਨ | ਦੂਸਰੇ ਪਾਸੇ ਬੇਗਮਪੁਰਾ ਟਾਈਗਰ ਫੋਰਸ ਪੰਜਾਬ ਤੇ ਸਮੂਹ ਇਲਾਕਾ ਵਾਸੀ ਇਸ ਸੰਬੰਧ ‘ਚ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ  ਲਿਖਤੀ ਮੰਗ ਪੱਤਰ ਦੇ ਕੇ ਪ੍ਰਕਾਸ਼ਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਜਾ ਰਹੇ ਹਨ | ਇਸ ਮੌਕੇ ਸੁਖਦੇਵ ਬੇਗਮਪੁਰਾ ਪ੍ਰਧਾਨ ਨਵਾਂਸ਼ਹਿਰ, ਰਣਦੀਪ ਕੁਮਾਰ ਰਿੰਪੀ, ਕਮਲ ਚੱਕ ਸਾਹਬੂ, ਜੀਤਾ ਅੱਪਰਾ, ਸੌਰਵ ਛੋਕਰਾਂ, ਮਨਿੰਦਰ ਕੁਮਾਰ ਸੌਨੂੰ, ਅਵਤਾਰ ਸਿੰਘ ਛੋਕਰ, ਰਣਜੀਤ ਸਿੰਘ ਛੋਕਰ, ਮਨਜੀਤ ਲਾਂਦੜਾ, ਤਰਸੇਮ ਲਾਂਦੜਾ, ਰਾਮੀ, ਸ਼ਿੰਦੀ, ਲਵਲੀ ਛੋਕਰਾਂ, ਪ੍ਰਵੀਨ, ਗਗਨਦੀਪ, ਗੋਲਡੀ, ਹੁਸਨ ਲਾਲ, ਸੁਨੀਲ ਕੁਮਾਰ ਸ਼ੀਲਾ, ਬਿੰਦਰ ਕੁਮਾਰ, ਵਿਸ਼ਾਲ, ਮਨੀ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਕਾਲੀ ਦਲ ਨੂੰ ਹਮੇਸ਼ਾ ਆਪਣਿਆਂ ਨੇ ਹੀ ਡੋਬਿਆ-ਕੁਲਦੀਪ ਸਿੰਘ ਜੌਹਲ
Next articleਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਸਭਿਆਚਾਰ ਦੀਆਂ ਕਿਤਾਬਾਂ ਪੜ੍ਹਣ ਨੂੰ ਉਤਸ਼ਾਹਿਤ ਕਰਦਾ “ਸਮਰ ਬੁੱਕ ਰੀਡਿੰਗ ਪ੍ਰੋਗਰਾਮ” ਸੰਪੰਨ