HOME 36ਵੇਂ ਮਹਾਂ ਪਵਿੱਤਰ ਗੁਰਮਤਿ ਸਮਾਗਮ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ...

36ਵੇਂ ਮਹਾਂ ਪਵਿੱਤਰ ਗੁਰਮਤਿ ਸਮਾਗਮ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ 

4
ਮਾਤਾ ਵਿਪਨਪ੍ਰੀਤ ਕੌਰ, ਸੰਤ ਅਮੀਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਗੁਰਸ਼ਰਨ ਸਿੰਘ, ਭਾਈ ਸੋਢੀ ਨੇ ਜੱਥੇਦਾਰ ਨਿਮਾਣਾ ਵੱਲੋਂ ਕੀਤੇ ਜਾ ਨਿਸ਼ਕਾਮ ਕਾਰਜਾਂ ਦੀ ਸ਼ਲਾਘਾ ਕੀਤੀ 
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) 36ਵੇਂ ਮਹਾਂ ਪਵਿੱਤਰ ਗੁਰਮਤਿ ਸਮਾਗਮ ਮੌਕੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਮਨੁੱਖਤਾ ਦੇ ਭਲੇ ਲਈ ਲਗਾਇਆ ਗਿਆ 878ਵਾਂ ਮਹਾਨ ਖੂਨਦਾਨ ਕੈਂਪ ਆਪਣੇ ਆਪ ਵਿੱਚ ਇੱਕ ਮਹਾਨ ਸੇਵਾ ਕਾਰਜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ਪ੍ਰਸਿੱਧ ਕੀਰਤਨੀਏ ਅਤੇ ਗੁਰਮਤਿ ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਦਵਿੰਦਰ ਸਿੰਘ ਸੋਢੀ ਨੇ ਖੂਨਦਾਨ ਕੈਂਪ ਦੀ ਆਰੰਭਤਾ ਮੌਕੇ ਇਕੱਤਰ ਹੋਈਆਂ ਪ੍ਰਮੁੱਖ ਸ਼ਖ਼ਸ਼ੀਅਤਾਂ ਅਤੇ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਦੇ ਪ੍ਰਧਾਨ ਸ੍ਰ: ਅਰਵਿੰਦਰ ਸਿੰਘ ਸੰਧੂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਦੇ ਪੂਰਨ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਫੇਸ-2, ਦੁੱਗਰੀ ਲੁਧਿਆਣਾ ਵਿਖੇ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ ਮਨੁੱਖੀ ਜ਼ਿੰਦਗੀਆਂ ਨੂੰ ਸੁਰੱਖਿਅਤ ਰੱਖਣ ਦਾ ਪ੍ਰੇਰਣਾਦਾਇਕਾ ਸ਼ੰਦੇਸ਼ ਦੇਂਦੀ ਹੈ। ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਸੇਵਾ ਕਾਰਜ ਦੇ ਇਸ ਮਹਾਨ ਯੱਗ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। ਇਸ ਦੌਰਾਨ ਭਾਈ ਦਵਿੰਦਰ ਸਿੰਘ ਸੋਢੀ ਨੇ ਜੱਥੇਦਾਰ ਨਿਮਾਣਾ ਤੇ ਉਨ੍ਹਾਂ ਦੀ ਟੀਮ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਮਾਤਾ ਵਿਪਨਪ੍ਰੀਤ ਕੌਰ, ਸੰਤ ਬਾਬਾ ਅਮੀਰ ਸਿੰਘ ਜੀ, ਭਾਈ ਅਮਨਦੀਪ ਸਿੰਘ ਮਾਤਾ ਕੌਲਾਂ ਵਾਲੇ, ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਨੇ ਵੀ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਾਈ ਦਵਿੰਦਰ ਸਿੰਘ ਸੋਢੀ ਦੇ ਸਾਥੀ ਪੰਥ ਦੇ ਮਹਾਨ ਕੀਰਤਨੀਏ ਭਾਈ ਜਗਪ੍ਰੀਤ ਸਿੰਘ ਜਗਾ, ਦਲੀਪ ਸਿੰਘ ਖੁਰਾਣਾ, ਚਰਨਜੀਤ ਸਿੰਘ ਬੋਬੀ ਸਮੇਤ ਖੂਨਦਾਨ ਕਰਨ ਵਾਲੇ ਵਿਅਕਤੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਗੁਰਦੁਆਰਾ ਕਲਗੀਧਰ ਦੇ ਪ੍ਰਧਾਨ ਗੁਰਮੀਤ ਸਿੰਘ, ਮਨਿੰਦਰ ਸਿੰਘ ਆਹੂਜਾ, ਜਰਨੈਲ ਸਿੰਘ, ਭੁਪਿੰਦਰ ਸਿੰਘ ਧਵਨ, ਦਰਸ਼ਨ ਸਿੰਘ, ਮਨਜੀਤ ਸਿੰਘ ਮੱਕੜ, ਬਲਦੇਵ ਸਿੰਘ ਸੰਧੂ, ਪ੍ਰਕਾਸ਼ ਸਿੰਘ, ਸਰਬਜੀਤ ਸਿੰਘ ਸੋਹਲ, ਹਰਦੀਪ ਸਿੰਘ ਬਿੱਟੂ, ਬਹਾਦਰ ਸਿੰਘ, ਕੁਲਪ੍ਰੀਤ ਸਿੰਘ, ਕਰਮਜੀਤ ਸਿੰਘ ਧੰਨਾ, ਰਵਨੂਰ ਸਿੰਘ, ਅਮਨਜੋਤ ਸਿੰਘ, ਇੰਦਰਜੀਤ ਸਿੰਘ ਮਿੱਠੂ ਆਦਿ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਦੇ ਦੀ ਜਾਂਚ ਵਿੱਚ ਸਿਰਫ ਕ੍ਰਿਏਟਿਨਿਨ ਕਾਫੀ ਨਹੀਂ, ਪੂਰੀ ਤਸਵੀਰ ਲਈ ਹੋਰ ਟੈਸਟ ਵੀ ਜ਼ਰੂਰੀ ਹਨ
Next articleਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਪਿੱਪਲੀ ਰੈਲੀ ਵਿੱਚ ਲੁਧਿਆਣਾ ਤੋਂ ਗਰੇਵਾਲ, ਸਾਗ਼ਰ, ਅਰੋੜਾ ਦੀ ਅਗਵਾਈ ਵੱਡਾ ਜੱਥਾ ਰਵਾਨਾ