HOME ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਪਿੱਪਲੀ ਰੈਲੀ ਵਿੱਚ ਲੁਧਿਆਣਾ ਤੋਂ ਗਰੇਵਾਲ, ਸਾਗ਼ਰ,...

ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਪਿੱਪਲੀ ਰੈਲੀ ਵਿੱਚ ਲੁਧਿਆਣਾ ਤੋਂ ਗਰੇਵਾਲ, ਸਾਗ਼ਰ, ਅਰੋੜਾ ਦੀ ਅਗਵਾਈ ਵੱਡਾ ਜੱਥਾ ਰਵਾਨਾ 

3
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਹਰਿਆਣਾ ਦੇ ਪਿੱਪਲੀ ਵਿਖੇ ਰੱਖੀ ਜਨਕ੍ਰਾਂਤੀ ਮਜ਼ਦੂਰ ਕਿਸਾਨ ਰੈਲੀ ਵਿੱਚ ਸ਼ਾਮਿਲ ਹੋਣ ਲਈ ਲੁਧਿਆਣਾ ਤੋਂ ਅੱਜ ਕਾਰਾਂ ਅਤੇ ਬੱਸਾਂ ਦਾ ਵੱਡਾ ਕਾਫਲਾ ਲੈ ਕੇ ਸ੍ਰ: ਮਨਜੋਤ ਸਿੰਘ ਗਰੇਵਾਲ ਇੰਚਾਰਜ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਉਹਨਾਂ ਨਾਲ ਸੀਨੀਅਰ ਮੀਤ ਪ੍ਰਧਾਨ ਸ੍ਰ: ਰੋਸ਼ਨ ਸਿੰਘ ਸਾਗ਼ਰ, ਪੰਜਾਬ ਦੇ ਜਨਰਲ ਸਕੱਤਰ ਸ੍ਰ: ਜਗਜੀਤ ਸਿੰਘ ਅਰੋੜਾ, ਮੀਤ ਪ੍ਰਧਾਨ ਕੈਪਟਨ ਕੁਲਵੰਤ ਸਿੰਘ ਦੀ ਅਗਵਾਈ ‘ਚ ਵੱਡਾ ਕਾਫਲਾ ਲੈ ਕੇ ਸ਼ਾਮਿਲ ਹੋਏ। ਇਸ ਮੌਕੇ ਰੈਲੀ ਲਈ ਬੱਸਾਂ ਅਤੇ ਕਾਰਾਂ ਦੇ ਕਾਫ਼ਲੇ ਨੂੰ ਰਵਾਨਾ ਕਰਨ ਮੌਕੇ ਸ੍ਰ: ਮਨਜੋਤ ਸਿੰਘ ਗਰੇਵਾਲ, ਰੋਸ਼ਨ ਸਿੰਘ ਸਾਗਰ, ਜਗਜੀਤ ਸਿੰਘ ਅਰੋੜਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨਾਲ ਟਰੇਡ ਡੀਲ ਕੀਤੀ ਹੈ ਉਸ ਖ਼ਿਲਾਫ਼ ਅੱਜ ਵੱਡੀ ਗਿਣਤੀ ਵਿੱਚ ਸਾਥੀਆਂ ਨਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਵੱਡਾ ਕਾਫਲਾ ਸ਼ੇਰਪੁਰ ਚੋਂਕ ਤੋਂ ਰਵਾਨਾ ਹੋਇਆ। ਰੈਲੀ ਵਿੱਚ ਕੈਪਟਨ ਕੁਲਵੰਤ ਸਿੰਘ ਅਤੇ ਕੈਪਟਨ ਨਛੱਤਰ ਸਿੰਘ ਦੀ ਅਗਵਾਈ ਵਿੱਚ ਡਿਫੈਂਸ ਵੈਟਰਨ ਔਰਗਨਾਈਜੇਸ਼ਨ ਦੇ ਸਾਬਕਾ ਫੌਜੀ ਵੱਡੀ ਗਿਣਤੀ ਵਿੱਚ ਰੈਲੀ ਲਈ ਸ਼ਾਮਿਲ ਹੋਏ। ਇਸ ਮੌਕੇ ਭਾਰਤ ਸਰਕਾਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਇਹ ਰੈਲੀ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਇੱਕ ਵੱਡਾ ਸੰਘਰਸ਼ ਬਣੇਗੀ । ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕਿਸਾਨੀ ਖੇਤਰ ਨਾਲ ਜੁੜੇ ਟਰੇਡ ਸਮਝੌਤੇ ਕੀਤੇ ਜਾਂਦੇ ਹਨ ਤਾਂ ਇਸ ਨਾਲ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਇਸ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਖੁੱਲ੍ਹੀ ਛੂਟ ਮਿਲਣ ਨਾਲ ਭਾਰਤ ਦੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਆਮਦਨ ਉੱਤੇ ਮਾਰ ਪਵੇਗੀ ਅਤੇ ਖੇਤੀਬਾੜੀ ਖੇਤਰ ਵਿੱਚ ਅਸਥਿਰਤਾ ਪੈਦਾ ਹੋ ਸਕਦੀ ਹੈ। ਸ੍ਰ: ਮਨਜੋਤ ਸਿੰਘ ਗਰੇਵਾਲ, ਰੋਸ਼ਨ ਸਿੰਘ ਸਾਗਰ, ਜਗਜੀਤ ਸਿੰਘ ਅਰੋੜਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਆ ਰਹੀ ਹੈ ਅਤੇ ਕਿਸੇ ਵੀ ਅਜਿਹੇ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਪਿੱਪਲੀ ਵਿਖੇ ਹੋਣ ਵਾਲੀ ਰੈਲੀ ਇਤਿਹਾਸਿਕ ਹੋਵੇਗੀ ਅਤੇ ਭਾਰਤ ਸਰਕਾਰ ਤੇ ਇਸ ਦਾ ਦਬਾਅ ਪਵੇਗਾ ਅਤੇ ਇਹ ਡੀਲ ਰੱਦ ਹੋ ਕੇ ਰਹੇਗੀ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਕੈਪਟਨ ਕੁਲਵੰਤ ਸਿੰਘ, ਜਗਜੀਤ ਸਿੰਘ ਕੁੰਨਰ, ਕੈਪਟਨ ਨਛੱਤਰ ਸਿੰਘ, ਪ੍ਰਧਾਨ ਸੁਲੱਖਣ ਸਿੰਘ ਮੰਡ, ਸੁਖਦੇਵ ਸਿੰਘ ਕਨੀਜ਼ਾਂ, ਮਲਕੀਤ ਸਿੰਘ ਜਲੰਧਰ, ਪ੍ਰਭਜੋਤ ਸਿੰਘ ਜਲੰਧਰ, ਦਲਵਿੰਦਰ ਸਿੰਘ ਘੁੰਮਣ, ਸਤਨਾਮ ਸਿੰਘ ਮੁਹਾਲੀ, ਭੁਪਿੰਦਰ ਸਿੰਘ ਯੋਗੀ, ਹਰਦੀਪ ਸਿੰਘ ਬਾਜੜਾ, ਕੇਵਲ ਸਿੰਘ ਸੰਧੂ, ਰਵਿੰਦਰ ਸਿੰਘ ਚੇਅਰਮੈਨ, ਅਜੈਬ ਸਿੰਘ, ਬਿੱਲੂ ਯੂਥ ਪ੍ਰਧਾਨ, ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ, ਦੀਦਾਰ ਸਿੰਘ ਗੋਲਡੀ ਯੂਥ ਪ੍ਰਧਾਨ ਮੋਹਾਲੀ, ਇੰਦਰਜੀਤ ਸਿੰਘ ਮੀਤ ਪ੍ਰਧਾਨ ਮੋਹਾਲੀ, ਜਸਪ੍ਰੀਤ ਸਿੰਘ, ਹਰਮੇਸ਼ ਸਿੰਘ ਕਨੋਰ, ਕੇਸਰ ਸਿੰਘ, ਸੁਖਵਿੰਦਰ ਸਿੰਘ ਭੰਗੂ ਪਟਿਆਲਾ ਪ੍ਰਧਾਨ, ਜੀਤ ਸਿੰਘ ਯੂਥ ਪ੍ਰਧਾਨ ਪਟਿਆਲਾ, ਜਤਿੰਦਰ ਸਿੰਘ, ਅਮਰਜੋਤ ਸਿੰਘ, ਜੋਗਿੰਦਰ ਸਿੰਘ ਟਾਈਗਰ ਐਸ.ਸੀ.ਬੀ.ਸੀ ਵਿੰਗ ਪੰਜਾਬ ਪ੍ਰਧਾਨ, ਲਾਡੀ ਪ੍ਰਧਾਨ ਗੋਬਿੰਦਗੜ੍ਹ, ਜਸਮੇਰ ਸਿੰਘ ਭੱਲਾ ਮੀਤ ਪ੍ਰਧਾਨ ਰਵਿੰਦਰ ਸਿੰਘ ਸੈਣੀ ਅਤੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article36ਵੇਂ ਮਹਾਂ ਪਵਿੱਤਰ ਗੁਰਮਤਿ ਸਮਾਗਮ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ 
Next articleTHE MYSTERY OF BLACK HOLES