ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਦੱਸਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਹੁਣ ਤੱਕ ਕਾਲੀ ਫੰਗਸ ਦੇ 28,252 ਕੇਸ ਦਰਜ ਹੋਏ। ਇਨ੍ਹਾਂ ਵਿਚੋਂ 86 ਫ਼ੀਸਦ ਕੇਸ ਕਰੋਨਾ ਲਾਗ ਵਾਲੇ ਮਰੀਜ਼ਾਂ ਜਦਕਿ 62.3 ਕੇਸ ਸ਼ੂਗਰ ਦੇ ਮਰੀਜ਼ਾਂ ਦੇ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਕਾਲੀ ਫੰਗਸ ਦੇ ਸਭ ਤੋਂ ਵੱਧ 6,339 ਕੇਸ ਮਹਾਰਾਸ਼ਟਰ ’ਚ ਜਦਕਿ ਗੁਜਰਾਤ ’ਚ 5,486 ਕੇਸ ਮਿਲੇ ਹਨ। ਇਸੇ ਦੌਰਾਨ ਨੀਤੀ ਅਯੋਗ ਮੈਂਬਰ (ਸਿਹਤ) ਵੀ.ਕੇ. ਪੌਲ ਨੇ ਦੱਸਿਆ ਕਿ ਕਰੋਨਾ ਲਾਗ ਦੀ ਤੀਜੀ ਲਹਿਰ ਤੋਂ ਬਚਾਅ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ 141 ਦਿਨਾਂ ਅੰਦਰ ਲੋਕਾਂ ਨੂੰ 23 ਕਰੋੜ ਤੋਂ ਵੱਧ ਕਰੋਨਾ ਰੋਕੂ ਟੀਕੇ ਲਗਾਏ ਜਾ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly