ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਬਲੱਡ ਡੋਨਰਜ ਕਲੱਬ ਮਹਿਤਪੁਰ ਵੱਲੋਂ ਖੂਨਦਾਨ ਮਹਾਂ ਦਾਨ ਕੈਂਪ ਜੇ ਕੇ ਰੈਸਟੋਰੈਂਟ ਮਹਿਤਪੁਰ ਵਿੱਚ ਲਗਾਇਆ ਗਿਆ । ਕੈਂਪ ਦੌਰਾਨ 45 ਖੂਨਦਾਨੀਆਂ ਨੇ ਖੂਨਦਾਨ ਕੀਤਾ। ਲਗਭਗ 50 ਲੋਕਾਂ ਦੇ ਗਰੁੱਪ ਅਤੇ ਐਚ ਬੀ ਟੈਸਟ ਫਰੀ ਕੀਤੇ ਗਏ। ਸਾਰੇ ਖੂਨਦਾਨੀਆਂ ਨੂੰ ਬੂਟੇ ਅਤੇ ਗਿਫਟ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਦਾਰ ਬਲਵਿੰਦਰ ਸਿੰਘ ਭੁੱਲਰ ਐਸ ਐਚ ਓ ਸ਼ਾਹਕੋਟ ਅਤੇ ਸਰਦਾਰ ਲਖਵੀਰ ਸਿੰਘ ਐਸ ਐਚ ਓ ਮਹਿਤਪੁਰ ਨੇ ਆਪਣੇ ਸਟਾਫ ਸਮੇਤ ਖੂਨਦਾਨ ਦਾਨ ਕਰ ਕਿ ਮਨੁਖਤਾ ਦੀ ਸੇਵਾ ਲਈ ਬਣਦਾ ਯੋਗਦਾਨ ਪਾਇਆ। ਇਸ ਕੈਂਪ ਨੂੰ ਸਫਲਤਾ ਪੂਰਕ ਨੇਪੜੇ ਚਾੜਨ ਵਿੱਚ ਗੁਰਨਾਮ ਸਿੰਘ ਮਹਿਸਮਪੁਰੀ, ਸੁਰਿੰਦਰ ਪਾਲ ਸਿੰਘ ਨਕੋਦਰ, ਗੁਰਭਿੰਦਰ ਸਿੰਘ ਪੱਪੂ,ਹਰਜਿੰਦਰ ਸਿੰਘ ਸਰਪੰਚ ,ਬੱਲੀ ਪ੍ਰਿੰਟਿੰਗ ਪ੍ਰੈਸ, ਗੁਰਪ੍ਰੀਤ ਸਿੰਘ ਖਾਲਸਾ ਮੋਬਾਈਲ, ਹਰਮਨ ਪ੍ਰੀਤ ਸਿੰਘ ਮਿੰਕੂ ,ਕੰਵਲਪ੍ਰੀਤ ਸਿੰਘ ਲਾਡੀ, ਐਡਵੋਕੇਟ ਇਸ਼ਟਦੀਪ ਸਿੰਘ, ਡਾਕਟਰ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



