HOME ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ 15 ਦਿਨਾਂ ਟ੍ਰੇਨਿੰਗ ਤੋਂ ਪਰਤੇ...

ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ 15 ਦਿਨਾਂ ਟ੍ਰੇਨਿੰਗ ਤੋਂ ਪਰਤੇ ਅਧਿਆਪਕ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ )ਵੱਲੋਂ ਸਨਮਾਨਿਤ

6
ਕੈਪਸਨ:-- ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ 15 ਦਿਨਾਂ ਟ੍ਰੇਨਿੰਗ ਤੋਂ ਪਰਤੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ
ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨਾਲ ਟ੍ਰੇਨਿੰਗ ਦੌਰਾਨ ਹਾਸਲ ਕੀਤੇ ਤਜ਼ਰਬੇ ਸਾਂਝੇ ਕੀਤੇ ਜਾਣ – ਮਮਤਾ ਬਜਾਜ 
ਕਪੂਰਥਲਾ,  (ਸਮਾਜ ਵੀਕਲੀ)   (ਵਿਸ਼ੇਸ਼ ਪ੍ਰਤੀਨਿਧ )-ਸੀ ਸੀ ਆਰ ਟੀ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ 15 ਦਿਨਾਂ ਟ੍ਰੇਨਿੰਗ ਤੋਂ ਵਾਪਿਸ ਪਰਤੇ  ਕਪੂਰਥਲਾ ਜ਼ਿਲ੍ਹੇ ਦੇ 5 ਅਧਿਆਪਕਾਂ ਨੂੰ  ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।  ਜ਼ਿਲ੍ਹਾ ਕਪੂਰਥਲਾ ਤੋਂ 5 ਅਧਿਆਪਕਾਂ ਜਿਹਨਾਂ ਵਿੱਚ ਹਰਜਿੰਦਰ ਸਿੰਘ ਨਾਂਗਲੂ , ਹਰਮਿੰਦਰ ਸਿੰਘ ਜੋਸਨ, ਕੁਲਦੀਪ ਚੰਦ ਬੂਸੋਵਾਲ, ਕਰਮਜੀਤ ਗਿੱਲ ਅਤੇ ਸਰਬਜੀਤ ਸਿੰਘ ਭਗਤਪੁਰ ਆਦਿ ਹੈਦਰਾਬਾਦ ਵਿਖੇ ਸੀ ਸੀ ਆਰ ਟੀ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ 15 ਦਿਨਾਂ ਦੀ ਟ੍ਰੇਨਿੰਗ ਲੈਣ ਲਈ ਗਏ ਸਨ ਅਤੇ ਬੀਤੇ ਕੱਲ੍ਹ ਹੀ ਆਪਣੀ ਟ੍ਰੇਨਿੰਗ ਮੁਕੰਮਲ ਕਰਕੇ ਵਾਪਿਸ ਆਏ ਸਨ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਨੇ  ਉਕਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਉਪਰੰਤ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸੀ ਸੀ ਆਰ ਟੀ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਆਯੋਜਿਤ ਟ੍ਰੇਨਿੰਗ ਵਿੱਚ  ਪੰਜਾਬ ਦੀ ਅਗਵਾਈ ਹੈਦਰਾਬਾਦ ਵਿਚ ਕਰਨ ਲਈ ਕੁੱਲ 10 ਅਧਿਆਪਕਾਂ ਵਿੱਚੋਂ ਜ਼ਿਲ੍ਹਾ ਕਪੂਰਥਲਾ ਤੋਂ 5 ਅਧਿਆਪਕ ਚੁਣੇ ਗਏ ਹਨ। ਉਹਨਾਂ ਟ੍ਰੇਨਿੰਗ ਵਿੱਚੋਂ ਵਾਪਸ ਆਏ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿਚ ਵੀ ਟ੍ਰੇਨਿੰਗ ਦੌਰਾਨ ਹਾਸਲ ਕੀਤੇ ਤਜ਼ਰਬਿਆਂ ਨੂੰ  ਅਧਿਆਪਕਾਂ ਨਾਲ ਸਾਂਝਾ ਕਰਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article2 ਮੋਟਰਸਾਈਕਲ ਸਵਾਰ 50 ਨਸ਼ੀਲੀ ਗੋਲੀਆ ਸਮੇਤ ਕਾਬੂ
Next article“ਅਲਵਿਦਾ ਧਰਮ ਭਾ ਜੀ “