ਫਿਲੋਰ – (ਹਰਜਿੰਦਰ ਛਾਬੜਾ) ਦੁਆਬੇ ਦੀ ਪ੍ਸਿੱਧ ਧਰਤੀ ਜਿਲਾ ਜਲੰਧਰ ਨੇੜੇ ਫਿਲੋਰ ਦੇ ਮੁਠੱਡਾ ਦਾ ਮਹਾਕੁੰਭ ਵਰਲਡ ਦੇ ਨਕਸੇ ਤੇ ਆਪਣਾ ਵੱਖਰਾ ਨਾਮ ਰੱਖਦਾ ਹੇੈ। 2019 ਦਾ ਕੱਪ ਫਰਵਰੀ ਦੇ ਅੰਤ ਵਿੱਚ ਵੱਖਰੇ ਰਿਕੋੜ ਬਣਾ ਗਿਆ ਸਵ. ਪ੍ਰੇਮ ਸਿੰਘ ਬੂਰਾ, ਸਵ. ਮਹਿੰਦਰ ਸਿੰਘ, ਸਵ. ਸੂਰਜ ਅੋਜਲਾ ਦੀ ਯਾਦ ਚ ਅਜਾਦ ਸਪੋਰਟਸ ਕਲੱਬ ਨੇ ਵਿਦੇਸੀ ਭਾਰਤੀ ਸੱਤਨਾਮ ਸੱਤਾ ਮੁਠੱਡਾ UK ਭਿੰਦਾ ਮੁਠੱਡਾ UK ਜੈਸ ਅੋਜਲਾ ਕਨੈਡਾ, ਦਾਰਾ ਅੋਜਲਾ ਕਨੈਡਾ, ਗੋਖਾ UK ਨੇ ਆਪਣੇ NRl ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪਹਿਲਾ ਬਨਜ 75 ਕਿਲੋ ਦਾ ਫੈਨਲ ਮੈਚ ਮੁਠੱਡਾ ਕਲਾਂ ਨੇ ਬਡਾਲਾ ਮੰਜਕੀ ਨੂੰ ਹਰਾ ਕੇ ਮੈਚ ਆਪਣੇ ਨਾਮ ਕੀਤਾ ਫਿਰ ਆਲ ੳਪਨ ਵਿੱਚ ਵੀ ਮੁਠੱਡਾ ਨੇ ਪਾਸਲੇ ਦੀ ਟੀਮ ਨੂੰ ਚਿੱਤ ਕਰ ਦਿੱਤਾ। ਉਸ ਤੋਂ ਬਾਅਦ ਪੰਜਾਬ ਫੈਡਰੇਸਨ ਦੀਆਂ 8 ਨਾਮਵਰ ਅਕੈਡਮੀਆਂ ਦੇ ਮੈਚਾਂ ਵਿਁਚ ਫਸਮੀ ਟੱਕਰ ਹੋਈ ਅਕੈਡਮੀ ਦਾ ਪਹਿਲਾ ਇਨਾਮ 2 ਲੱਖ 51 ਹਜਾਰ ਸੱਤੇ ਮੁਠੱਡਾ ਦੇ ਸਾਥੀ ਜਤਿੰਦਰ ਜੋਹਲ USA ਪਾਲਾ ਸਹੋਤਾ, UK ਸੁੱਖਾ ਚੱਕ ਕਲਾ UK ਨੇ ਦਿੱਤਾ ਦੂਜਾ ਇਨਾਮ ਰਵਿੰਦਰ UK, ਇਨਦੀਪ UK, 1 ਲੱਖ 51 ਹਜਾਰ ਦਿੱਤਾ ਗਿਆ। NRI ਵੀਰਾਂ ਨੇ ਰੇਡਾਰਾਂ ਅਤੇ ਜਾਫੀਆਂ ਤੇ ਮੋਟਰ ਸਾਇਕਲ ਪੈਸਿਆਂ ਦਾ ਮੀਂਹ ਪਾ ਦਿੱਤਾ। ਕਾਲਾ ਅਟਾਰੀ ਨੇ ਗੱਜਣ ਨੂੰ 2 ਲੱਖ ਨਾਲ ਮੋਟਰ ਸਾਇਕਲ ਦਾ ਜੱਫਾ ਲਾਇਆ ਭਿੰਦ ਮੁਲੇਵਾਲ ਨੇ ਰਾਜੂ ਕੋਟਲਾ ਭੜੀ ਨੂੰ 2 ਲੱਖ ਅਤੇ ਮੋਟਰ ਸਾਇਕਲ ਦਾ ਜੱਫਾ ਲਾਇਆ। ਅਮਿ੍ਤ ਅੋਲਖ, ਮੱਖਣ ਮੱਖੀ, ਸਨੀ ਕਾਲੇ ਸੰਘਾ, ਕਾਕਾ ਨੰਗਲਾ, ਅਰਸ ਚੋਹਲਾਂ, ਕਾਲਾ ਧਨੋਲਾ, ਮੰਗੀ ਬੱਗਾ ਪਿੰਡ ਨੇ ਮੋਟਰ ਸਾਇਕਲ ਜੈਤੂ ਬਣੇ। ਫੈਨਲ ਭਗਵਾਨਪੁਰ ਨੇ ਨਕੋਦਰ ਨੂੰ 40.5 ਦੇ ਬਦਲੇ 24 ਨੰਬਰਾ ਨਾਲ ਜੈਤੂ ਬਣੀ ਅੱਤ ਵਿੱਚ ਸੱਤਾ ਮੁਠੱਡਾ UK ਨੇ ਆਪਣੇ NRI ਵੀਰ ਐਡੀ ਧੁੱਗਾ ਕਨੈਡਾ, ਜਸ ਸੋਹਲ ਕਨੈਡਾ, ਕਾਲਾ ਟਰੇਸੀ USA, ਬੂਟਾ ਢੰਡਾ UK, ਹਰਵਿੰਦਰ ਬਾਸੀ ਕਨੈਡਾ, ਕਰਨ ਘੁਮਾਣ ਕਨੈਡਾ, ਬੱਬਲ ਕਨੈਡਾ ਬਾਗੀ UK, ਨੇਕੀ ਮੇਰੀਪੁਰ UK ਸੋਢੀ UK ਅਤੇ ਹੋਰ ਸਾਰੇ ਸਹਿਯੋਗੀ ਅਤੇ ਸਾਰੇ NRI ਦਾ ਆਪਣੀ ਕਲੱਬ ਵੱਲੋਂ ਧੰਨਵਾਦ ਕੀਤਾ। ਮੈਚਾਂ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਰੰਗ ਬੰਨਿਆ। ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਖੇਡ ਮੇਲਾ ਸਮਾਪਤ ਹੋ ਗਿਆ।
INDIA 17ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਮੁਠੱਡਾ ਕਲਾਂ ਜਾਹੋ ਜਲਾਲ ਨਾਲ ਸਮਾਪਤ