ਦਲਜੀਤ ਸਿੰਘ ਕਾਹਲੋਂ ਅਤੇ ਰਮੇਸ਼ ਵਰਮਾ ਬਣੇ ਮਹਿਤਪੁਰ ਦੇ ਦਿਹਾਤੀ ਅਤੇ ਸ਼ਹਿਰੀ ਸਰਕਲ ਪ੍ਰਧਾਨ

ਮਹਿਤਪੁਰ ਵਿਖੇ ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ ਸ. ਦਲਜੀਤ ਸਿੰਘ ਕਾਹਲੋਂ ਅਤੇ ਰਮੇਸ਼ ਵਰਮਾ ਦੇ ਕ੍ਰਮਵਾਰ ਦਿਹਾਤੀ ਅਤੇ ਸ਼ਹਿਰੀ ਸਰਕਲ ਪ੍ਰਧਾਨ ਮਹਿਤਪੁਰ ਦੀ ਨਿਯੁਕਤੀ ਤੇ ਵਰਕਰਾਂ ਨਾਲ ਉਹਨਾਂ ਨੂੰ ਸਿਰੋਪਾਓ ਦੇਣ ਸਮੇਂ
ਮਹਿਤਪੁਰ – (ਨੀਰਜ ਵਰਮਾ) ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਰਕਲ ਮਹਿਤਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਚੋਣਵੇ ਵਰਕਰਾਂ ਦੀ ਮੀਟਿੰਗ ਵਿਜੈ ਸਵੀਟ ਸ਼ੋਪ ਵਿਖੇ ਹੋਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਰਕਲ ਮਹਿਤਪੁਰ ਦੇ ਮਿਹਨਤੀ ਵਰਕਰਾਂ ਵਿੱਚੋ ਸ.ਦਲਜੀਤ ਸਿੰਘ ਕਾਹਲੋਂ ਨੂੰ ਸਰਕਲ ਪ੍ਰਧਾਨ (ਦਿਹਾਤੀ)ਅਤੇ ਰਮੇਸ਼ ਵਰਮਾ ਨੂੰ ਸਰਕਲ ਪ੍ਰਧਾਨ (ਸ਼ਹਿਰੀ) ਐਲਾਨਣ ਤੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ ਉਹਨਾਂ ਨੂੰ ਵਿਧਾਈ ਦੇਣ ਲਈ ਉਚੇਰੇ ਤੋਰ ਤੇ ਹਾਜਰ ਹੋਏ।ਇਸ ਨਿਯੁਕਤੀ ਲਈ ਸ.ਦਲਜੀਤ ਸਿੰਘ ਕਾਹਲੋਂ ਅਤੇ ਰਮੇਸ਼ ਵਰਮਾ  ਨੇ ਨਾਇਬ ਸਿੰਘ ਕੋਹਾੜ ਅਤੇ ਸ.ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਨਗੇ ਅਤੇ ਲੋਕ ਸਭਾ ਚੋਣਾਂ ਸਮੇਂ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਨਹੀਂ ਛੱਡਣਗੇ। ਇਸ ਮੌਕੇ ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ,ਮਨਜੀਤ ਸਿੰਘ ਗਿੱਲ ਸਾ. ਚੇਅਰਮੈਨ, ਸ. ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ, ਤਰਸੇਮ ਸਿੰਘ ਜ਼ਿਲਾ ਪ੍ਰਧਾਨ ਐਸ ਸੀ ਵਿੰਗ, ਕੁਲਦੀਪ ਸਿੰਘ ਡਾਇਰੈਕਟਰ, ਸ਼ਾਸਪਾਲ ਸਿੰਘ ਪੰਨੂ ਸਾ. ਜਿਲ੍ਹਾ ਪ੍ਰੀਸ਼ਦ ਮੈਂਬਰ, ਗੁਰਦੇਵ ਸਿੰਘ ਖਹਿਰਾ ਸਾ. ਸਰਪੰਚ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਰਮਾਨਿਤ ਕੀਤਾ।ਇਸ ਸਮੇ ਇਕਬਾਲ ਸਿੰਘ ਸੰਧੂ,ਸੁਖਵਿੰਦਰ ਸਿੰਘ ਚੀਮਾ, ਬਾਬਾ ਮਹਿੰਦਰ ਸਿੰਘ ਝੁਗੀਆਂ, ਪਰਮਜੀਤ ਸਿੰਘ ਹਰੀਪੁਰ, ਡਾ. ਬਲਦੇਵ ਸਿੰਘ ਬਲੋਕੀ, ਜਗੀਰ ਸਿੰਘ ਗੌਂਸੁਵਾਲ, ਰਣਜੀਤ ਸਿੰਘ ਸਰਪੰਚ, ਸੁਨੀਲ ਅਨੇਜਾ, ਕਮਲ ਹੀਰ ਮੀਡੀਆ ਇੰਚਾਰਜ , ਲਹਿਣਾ ਸਿੰਘ ਪੰਨੂ , ਡਾਕਟਰ ਸੋਮ ਨਾਥ , ਰਣਜੀਤ ਸਿੰਘ ਮੋਮੀ, ਤਰਸੇਮ ਸਿੰਘ ਸਾ.ਸਰਪੰਚ, ਓਂਕਾਰ ਸਿੰਘ ਚੀਮਾ, ਅਰਬਿੰਦਰ ਸਿੰਘ ਚੀਮਾ, ਨਿਰਮਲ ਸਿੰਘ , ਜਸਵੰਤ ਸਿੰਘ ਪ੍ਰਧਾਨ, ਮੇਜਰ ਸਿੰਘ, ਪਾਲ ਸਿੰਘ ਸਾ. ਸਰਪੰਚ, ਗੁਰਜੰਟ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਹਾਜਰ ਸਨ।
Previous articleਲੰਡਨ ਭਾਰਤੀ ਅੰਬੈਸੀ ਸਾਹਮਣੇ 3 ਸਿੱਖ ਨੌਜਵਾਨਾਂ ਦੀ ਨਜਾਇਜ਼ ਗ੍ਰਿਫਤਾਰੀ  ਖਿਲਾਫ ਭਾਰੀ ਰੋਸ ਮੁਜ਼ਾਹਰਾ
Next article17ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਮੁਠੱਡਾ ਕਲਾਂ ਜਾਹੋ ਜਲਾਲ ਨਾਲ ਸਮਾਪਤ