ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ ‘ਚ ਵੋਟਾਂ 19 ਮਈ ਨੂੰ

ਚੰਡੀਗੜ੍ਹ- ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਕੁਲ 543 ਸੀਟਾਂ ‘ਤੇ 7 ਪੜਾਵਾਂ ‘ਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।

ਚੋਣ ਕਮਿਸ਼ਨ ਵੱਲੋਂ ਐਲਾਨ ਕਰਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋਇਆ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ।

  • ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ 19 ਮਈ ਨੂੰ ਅੰਤਿਮ ਫੇਜ ‘ਚ ਪੈਣਗੀਆਂ ।
  • ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵੋਟਾਂ 19 ਨੂੰ
  • ਹਰਿਆਣਾ ‘ਚ 12 ਮਈ ਨੂੰ ਹੋਵੇਗੀ ਵੋਟਿੰਗ

ਕਦੋਂ ਹੋਣਗੀਆਂ ਲੋਕ ਸਭਾ ਦੀਆਂ ਚੋਣਾਂ :-

  • 11 ਅਪ੍ਰੈਲ ਨੂੰ ਪੈਣਗੀਆਂ ਪਹਿਲੇ ਪੜਾਅ ਦੀਆਂ ਵੋਟਾਂ
  • 18 ਅਪ੍ਰੈਲ ਨੂੰ ਪੈਣਗੀਆਂ ਦੂਜੇ ਪੜਾਅ ਦੀਆਂ ਵੋਟਾਂ
  • 23 ਅਪ੍ਰੈਲ ਨੂੰ ਪੈਣਗੀਆਂ ਤੀਜੇ ਪੜਾਅ ਦੀਆਂ ਵੋਟਾਂ
  • 29 ਅਪ੍ਰੈਲ ਨੂੰ ਪੈਣਗੀਆਂ ਚੌਥੇ ਪੜਾਅ ਦੀਆਂ ਵੋਟਾਂ
  • 6 ਮਈ ਨੂੰ ਪੈਣਗੀਆਂ ਪੰਜਵੇ ਪੜਾਅ ਦੀਆਂ ਵੋਟਾਂ
  • 12 ਮਈ ਨੂੰ ਪੈਣਗੀਆਂ ਛੇਵੇਂ ਪੜਾਅ ਦੀਆਂ ਵੋਟਾਂ
  • 19 ਮਈ ਨੂੰ ਪੈਣਗੀਆਂ ਸੱਤਵੇਂ ਪੜਾਅ ਦੀਆਂ ਵੋਟਾਂ
Previous article17ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਮੁਠੱਡਾ ਕਲਾਂ ਜਾਹੋ ਜਲਾਲ ਨਾਲ ਸਮਾਪਤ
Next articleਫ਼ੌਜੀ ਕਾਰਵਾਈਆਂ ਦੇ ਸਿਆਸੀਕਰਨ ਤੋਂ ਸਾਬਕਾ ਜਲ ਸੈਨਾ ਮੁਖੀ ਖ਼ਫ਼ਾ