ਧੂਰੀ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਥਾਨਕ ਅਨਾਜ ਮੰਡੀ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਉਲੀਕੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਐਲਾਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ ਦੀ ਅਗਵਾਈ ਵਿੱਚ ਹੋਈ ਇੱਕ ਵਿਸ਼ਾਲ ਮੀਟਿੰਗ ਦੌਰਾਨ ਕੀਤਾ ਗਿਆ। ਸੀਨੀਅਰ ਆਗੂ ਰਮੇਸ਼ ਸ਼ਰਮਾ, ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਤੇ ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ, ਗੁਰਦਾਸ ਬਾਂਸਲ, ਸਤੀਸ਼ ਸ਼ਰਮਾ,ਦਰਸ਼ਨ ਧਾਂਦਰਾ ਸਰਬਜੀਤ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਰੈਲੀ ਦੀ ਸਫ਼ਲਤਾ ਲਈ ਯਤਨ ਤੇਜ਼ ਕਰ ਕਰਦਿਆਂ ਸਾਂਝੀ ਤਿਆਰੀ ਕਮੇਟੀ ਵੱਲੋਂ ਕੀਤੀ ਤਿਆਰੀਆਂ ਦੇ ਵੇਰਵੇ ਬਿਆਨ ਕਰਦਿਆਂ ਕਿਹਾ ਇਹ ਰੈਲੀ ਸਰਕਾਰ ਲਈ ਚੈਲੰਜ ਸਾਬਤ ਹੋਵੇਗੀ, ਕਿਉਂਕਿ ਇਸ ਵਾਰ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਅੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਰ ਪਾਰ ਦੀ ਲੜਾਈ ਦਾ ਫ਼ੈਸਲਾ ਕਰ ਲਿਆ ਹੈ। ਇਸ ਮੌਕੇ ਜੀਵਨ ਪ੍ਰਮਾਣ-ਪੱਤਰ (ਲਾਈਫ ਸਰਟੀਫਿਕੇਟ), ਜੋ ਕਿ ਇਸ ਵਾਰ ਸਬੰਧਤ ਬੈਂਕਾਂ ਵਿੱਚ ਆਨ ਲਾਈਨ (ਡਿਜ਼ੀਟਲੀ) ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਬਾਰੇ ਪੈਨਸ਼ਨਰਾਂ ਦੀਆਂ ਤਕਲੀਫਾਂ ਅਤੇ ਸ਼ੰਕਿਆਂ ਦੀ ਨਵਿਰਤੀ ਲਈ ਸਟੇਟ ਬੈਂਕ ਆਫ ਇੰਡੀਆ ਦੀ ਧੂਰੀ ਬ੍ਰਾਂਚ ਦੇ ਚੀਫ਼ ਮੈਨੇਜਰ ਪ੍ਰਸਾਂਤ ਕੁਮਾਰ ਨੇ ਖ਼ੁਦ ਮੀਟਿੰਗ ਵਿੱਚ ਭਰੋਸਾ ਦਿੱਤਾ ਕਿ ਕਿਸੇ ਵੀ ਪੈਨਸ਼ਨਰ ਨੂੰ ਕੋਈ ਮੁਸ਼ਕਲ ਜਾਂ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬੈਂਕ ਸਟਾਫ਼ ਪੂਰੀ ਤਤਪਰਤਾ ਦੇ ਨਾਲ ਇਸ ਪ੍ਰੋਜੈਕਟ ਵਿੱਚ ਜੁਟਿਆ ਹੋਇਆ ਹੈ ਤਾਂ ਕਿ ਸਮੇਂ ਸਿਰ ਇਹ ਕਾਰਜ਼ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਦੇ ਆਹੁਦੇਦਾਰਾਂ ਵੱਲੋਂ ਬੈਂਕ ਮੈਨੇਜਰ ਪ੍ਰਸਾਂਤ ਕੁਮਾਰ ਦਾ ਲੋਈ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਉਪਰੰਤ 17 ਦਸੰਬਰ ਦੇ ਪੈਨਸ਼ਨਰ ਦਿਹਾੜੇ ਨੂੰ ਮੰਗਲਾ ਆਸ਼ਰਮ (ਗਊ ਸ਼ਾਲਾ) ਵਿੱਚ ਮਨਾਉਣ ਦੇ ਫ਼ੈਸਲੇ ਅਨੁਸਾਰ ਸਮੂਹ ਪੈਨਸ਼ਨਰਾਂ ਦੀ ਡਿਊਟੀ ਵੰਡ ਕੀਤੀ ਗਈ, ਜਿਸ ਅਨੁਸਾਰ ਵੱਖ ਵੱਖ ਕਮੇਟੀਆਂ ਦੇ ਗਠਨ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੌਕੇ ਸਕੱਤਰ ਡਾ ਅਮਰਜੀਤ ਸਿੰਘ ਨੇ ਇਹ ਗੱਲ ਵੀ ਸਾਂਝੀ ਕੀਤੀ ਗਈ ਕਿ ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖ਼ਸ਼ੀ ਦੀ ਪ੍ਰੇਰਨਾ ਸਦਕਾ ਸੇਵਾ ਮੁਕਤ ਕਾਰਜ ਸਾਧਕ ਅਫ਼ਸਰ ਸਤੀਸ਼ ਕੁਮਾਰ ਗਰਗ ਨੇ “ਗੈਸਟ ਆਫ ਆਨਰ” ਬਨਣ ਲਈ ਅਪਣੀ ਸਹਿਮਤੀ ਦੇ ਦਿੱਤੀ ਹੈ। ਇਸ ਮੌਕੇ ਜੱਥੇਬੰਦੀ ਦੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਘਨੌਰੀ, ਬਲਦੇਵ ਸਿੰਘ,ਮਾਸਟਰ ਰਾਮ ਸਰੂਪ, ਗੁਰਮੇਲ ਸਿੰਘ ਹਸਨਪੁਰ, ਕੇ ਐਮ ਆਰਟਿਸਟ, , ਮੂਲ ਚੰਦ ਸ਼ਰਮਾ, ਜਸਵੰਤ ਰਾਏ ਗੁਪਤਾ, ਗੁਲਜ਼ਾਰ ਸਿੰਘ, ਆਤਮਾ ਸਿੰਘ ਘਨੌਰ , ਕਰਮ ਸਿੰਘ ਸੋਢੀ, ਫ਼ਕੀਰ ਸਿੰਘ, ਰਲਾ ਸਿੰਘ , ਮਨੋਹਰ ਲਾਲ ਬਰਡਵਾਲ, ਪ੍ਰਿੰਸੀਪਲ ਸੀਤਾ ਸਿੰਘ, ਓਂਕਾਰ ਸ਼ਾਸਤਰੀ, ਬਲਦੇਵ ਸਿੰਘ ਕਾਂਝਲਾ, ਇੰਸਪੈਕਟਰ ਕਰਮ ਸਿੰਘ ਢੀਂਡਸਾ, ਜਾਗਰ ਸਿੰਘ, ਅਵਤਾਰ ਸਿੰਘ ਮੂਕਰ ਗੁਰਚਰਨ ਸਿੰਘ ਅਨਿਲ ਕੁਮਾਰ, ਨਛੱਤਰ ਸਿੰਘ ਬੇਨੜਾ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।
HOME 16 ਨਵੰਬਰ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ...



