ਕਪੂਰਥਲਾ , 22 ਜੁਲਾਈ (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵੱਲੋਂ 10 ਰੋਜ਼ਾ ਐੱਨ ਸੀ ਸੀ ਕੈਟਸ ਕੈਪ ਲਗਾਇਆ ਗਿਆ। ਜੋ ਕਿ 21 ਪੰਜਾਬ ਬਟਾਲੀਅਨ ਐਨ ਸੀ ਸੀ ਕਪੂਰਥਲਾ ਵਲੋਂ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸੰਪੰਨ ਹੋਇਆ। ਇਸ ਕੈਂਪ ਦੌਰਾਨ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਫਾਇਰਿੰਗ , ਮੈਪ ਰੀਡਿੰਗ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਭਾਗ ਲਿਆ ਅਤੇ ਵੱਖ-ਵੱਖ ਮੈਡਲ ਜਿੱਤੇ। ਕੁੱਝ ਵਿਦਿਆਰਥੀਆਂ ਨੇ ਇਸ ਕੈਂਪ ਵਿਚ ਖੂਨਦਾਨ ਵੀ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਐਨ.ਸੀ ਸੀ ਵਰਗੇ ਉਪਰਾਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ। ਐੱਨ ਸੀ ਸੀ ਕੈਂਡਿਟ ਹੋਣਾ ਇੱਕ ਮਾਣ ਵਾਲੀ ਗੱਲ ਹੈ। ਉਹਨਾਂ ਵਿਦਿਆਰਥੀਆਂ ਵੱਲੋਂ ਇਹ ਕੈਂਪ ਸਫਲਤਾਪੂਰਵਕ ਲਗਾਉਣ ਤੇ ਸਾਰਿਆਂ ਦੀ ਸ਼ਲਾਘਾ ਕੀਤੀ, ਅਤੇ ਕਾਲਜ ਦੇ ਐੱਨ ਸੀ ਸੀ ਦੇ ਇੰਚਾਰਜ ਪ੍ਰੋ ਅਰਪਨਾ ਵਧਾਈ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly