ਮੱਖੀ ਹਾਸ ਵਿਅੰਗ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਗਰਮੀ ਕਰਕੇ ਇਕ ਦਿਨ ਮੈਂ ਝੱਲੀ ਜਾਵਾਂ ਪੱਖੀ,
ਚਾਹ ਮੇਰੀ ਵਿਚ ਉਡਦੀ ਉਡਦੀ ਡਿੱੱਗਪਈ ਇਕ ਮੱਖੀ।
ਬੀਬੀ ਕਹਿੰਦੀ ਕੁਝ ਨਹੀਂ ਹੁੰਦਾਪੀਲੈ ਕੱਢਕੇ ਬਾਹਰ ਮੱਖੀ,
ਮੈਂ ਕਿਹਾ ਬੀਬੀ ਮੈਥੋਂ ਨਹੀਂ ਨਿਗਲੀ ਜਾਣੀ ਅੱਖੀਂ ਦੇਖੀ ਮੱਖੀ।
ਚਾਹ ਤਾਂ ਮੈਂ ਪੀ ਗਿਆ ਪਰ ਗੁੱਸਾ ਮੈਨੂੰ ਆਇਆ,
ਸੋਚਿਆ ਮੱਖੀਆਂ ਦਾ ਕਰੂੰ ਅੱਜ ਮੈਂ ਸਫ਼ਾਇਆ।
ਚਾਹ ਚੋਂ ਕੱਢੀ ਮੱਖੀਤਾਂਉਹ ਟੀਵੀ ਉੱਤੇ ਬਹਿ ਗਈ,
ਮੈਂ ਕਿਹਾ ਹਾਲੇ ਵੀ ਕਸਰ ਤੇਰੀ ਕੋਈ ਰਹਿ ਗਈ।
ਜਿਉਂ ਮੈਂ ਮਾਰਨ ਲੱਗਾਂ ੳੁੱਡਕੇ ਹੋਰ ਥਾਂ ਤੇ ਬਹਿ ਜਾਵੇ ਮੱਖੀ,
ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਹੱਥ ਨਾ ਆਈ ਮੱਖੀ।
ਕਦੇ ਕਿਤੇ ਤੇ ਕਦੇ ਕਿਤੇ ਮੱਖੀ ਨੇ ਮੈਨੂੰ ਬੜਾ ਭਜਾਇਆ ,
ਬੀਬੀ ਗਈ ਬਜਾਰ ਤਾਂ ਮੈਂ ਹਾਕੀ ਚੁੱਕ ਲਿਆਇਆ।
ਮੈਂ ਹਾਕੀ ਚੁੱਕਕੇਜਿਉਂਹੀ ਮੱਖੀ ਦੇ ਮਾਰੀ,
ਪਹਿਲਾਂ ਤੋੜਿਆ ਟੀਵੀ ਤੇ ਫੇਰ ਤੋੜੀਅਲਮਾਰੀ।
ਸੋਚਿਆ ਅੱਜ ਨਹੀਂ ਤੈਨੂੰ ਛੱਡਣਾ ਕੇਰਾਂ ਤੂੰ ਹੱਥ ਆਜਾ,
ਫੋਟੋ ਅਤੇ ਟੇਬਲ ਤੋੜਤਾ ਫੇਰ ਤੋੜਿਆਦਰਵਾਜਾ।
ਦਿਖੀ ਨਹੀਂ ਮੱਖੀ ਸੋਚਿਆ ਬਾਹਰ
ਨਿਕਲਗੀਏਨਾ ਨੁਕਸਾਨ ਕਰਾਕੇ,
ਪਰ ਉਹ ਤਾਂ ਬਹਿ ਗਈ ਰਸੋਈ ਦੀ ਛੱਤ ਤੇ ਜਾਕੇ।
ਮੱਖੀ ਨੂੰ ਹੇਠਾਂ ਲਿਆਉਣ ਵਾਸਤੇ ਅਖ਼ਬਾਰ ਮਾਰਿਆ ਚਲਾਕੇ,
ਮੱਖੀ ਜਿਉਂ ਹੀ ਆਈ ਹੇਠਾਂ ਹਾਕੀ ਮਾਰਕੇ,
ਪਹਿਲਾ ਮੈਂ ਗਲਾਸ ਤੋੜੇ ਫੇਰ ਤੋੜੀਆਂ ਪਲੇਟਾਂ।
ਏਨੇ ਨੂੰ ਮੇਰੇ ਮਿੱਤਰ ਨੇ ਬੁਹਾ ਸੀ ਖੜਕਾਇਆ,
ਜਦੋਂ ਮੈਂ ਬਾਰ ਖੋਲਿ੍ਹਆ ਘਰ ਦੀ ਹਾਲਤ ਦੇਖਕੇ ਉਹ,
ਹੈਰਾਨ ਰਹਿ ਗਿਆ ਕਹਿੰਦਾ ਇਹ ਕੀ ਹਾਲ ਬਣਾਇਆ।
ਫੇਰ ਉਸਤੇ ਜਿਉਂਹੀ ਬੈਠੀ ਮੱਖੀਹਾਕੀ ਮਾਰਕੇ ਭੱਨਤੀ ਉਹਦੀ ਬੱਖੀ।
ਬੱਖੀ ਪਕੜਕੇ ਬਹਿ ਗਿਆ ਕਹਿੰਦਾ ਇਹ ਕੀ ਕੀਤਾ ਕਾਰਾ
ਫਰਨੀਚਰ ਤਾਂ ਤੋੜਿਆ ਹੀ ਸੀ ਮੇਰਾ ਵੀ ਕਰਤਾ ਕਬਾੜਾ।
ਘਰ ਦਾ ਨੁਕਸਾਨ ਕਰਾਕੇ ਮੈਂ ਬਹੁਤਾ ਹੀ ਪਛਤਾਇਆ,
ਬੀਬੀ ਬਜਾਰੋਂ ਆਕੇ ਕਹਿੰਦੀ ਘਰ ਦਾ ਇਹ ਕੀ ਹਾਲ ਬਣਾਇਆ
ਮੈਂ ਕਿਹਾ ਬੀਬੀ ਮੱਖੀ ਦਾ ਕਸੂਰ ਹੈ ਸਾਰਾ
ਮੱਖੀ ਮਾਰਦੇ ਮਾਰਦੇ ਨੁਕਸਾਨ ਕਰ ਲਿਆ ਭਾਰਾ
ਬੀਬੀ ਕਹਿੰਦੀ ਤੇਰੀ ਅਕਲ ਕਿਉਂ ਗਈ ਹੈ ਮਾਰੀ,
ਮੱਖੀ ਨੇ ਆਪੇ ਚਲੇ ਜਾਣਾ ਸੀ ਜੇ,
ਖੋਲ੍ਹ ਦਿੰਦਾ ਤੂੰ ਦਰਵਾਜਾ ਅਤੇ ਬਾਰੀ।

ਭਗਵਾਨ ਸਿੰਘ ਤੱਗੜ

Previous articleਲੈਣੇ ਦੇ ਦੇਣੇ ਪੈ ਗਏ
Next articleਸਵੈ-ਸ਼ਾਸਨ, ਮਾਣ ਅਤੇ ਆਜ਼ਾਦੀ ਦੀ ਅਨੋਖੀ ਮਿਸਾਲ ਹੈ ਸੰਵਿਧਾਨ: ਚੀਫ਼ ਜਸਟਿਸ ਚੰਦਰਚੂੜ