ਜ਼ਿਲ੍ਹਾ ਵੈਦ ਮੰਡਲ ਦੇ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਨਿਭਾਉਣਗੇ ਸਾਰਥਿਕ ਭੂਮਿਕਾ- ਵੈਦ ਹਰੀ ਸਿੰਘ ਦੁਬਈ

ਹੁਸ਼ਿਆਰਪੁਰ /ਸ਼ਾਮ ਚੁਰਾਸੀ , (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਇਕ ਅਜਿਹੀ ਆਯੁਰਵੈਦਿਕ ਸੰਸਥਾ ਹੈ ਜੋ ਪਿੰਡ ਪਿੰਡ ਆਪਣੇ ਕੈਂਪ ਲਗਾ ਕੇ ਲੋਕਾਂ ਨੂੰ ਨਿਰੋਗਤਾ ਦਾ ਜੀਵਨ ਪ੍ਰਦਾਨ ਰਹੀ ਹੈ । ਇਹ ਪ੍ਰਕਿਰਿਆ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਵੈਦ ਮੰਡਲ ਦੀ ਸਰਪ੍ਰਸਤੀ ਵਿੱਚ ਚਲਦੀ ਆ ਰਹੀ ਹੈ। ਜਿਸ ਵਿਚ ਵੱਖ ਵੱਖ ਸਮੇਂ ਜ਼ਿਲ੍ਹਾ ਭਰ ਦੇ ਵੈਦਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਕੇ ਯੋਗ ਸਥਾਨ ਪ੍ਰਾਪਤ ਕੀਤਾ ਹੈ । ਨਵਨਿਯੁਕਤ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਜ਼ਿਲਾ ਵੈਦ ਮੰਡਲ ਦੀ ਸੰਸਥਾ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਉਣਗੇ । ਇਹ ਸ਼ਬਦ ਪ੍ਰਸਿੱਧ ਵੈਦ ਹਰੀ ਸਿੰਘ ਦੁਬਈ ਨੇ ਉਕਤ ਪੱਤਰਕਾਰ ਨਾਲ ਵਿਸ਼ੇਸ਼ ਤੌਰ ਤੇ ਟੈਲੀਫੋਨ ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵੈਦ ਮੰਡਲ ਜ਼ਿਲ੍ਹੇ ਵਿੱਚ ਬਹੁਤ ਹੀ ਬਿਹਤਰ ਭੂਮਿਕਾ ਨਿਭਾ ਰਿਹਾ ਹੈ ।

ਇਸ ਮੌਕੇ ਉਨ੍ਹਾਂ ਸਰਪ੍ਰਸਤ ਵੈਦ ਜਸਵੀਰ ਸਿੰਘ ਸੋਂਧ , ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ , ਪੈਟਰਨ ਵੈਦ ਵਿਨੋਦ ਕੁਮਾਰ ਸ਼ਰਮਾ,ਚੇਅਰਮੈਨ ਵੈਦ ਰਵੀ ਕਾਂਤ ਖੌਲੀਆ , ਜਨਰਲ ਸੈਕਟਰੀ ਵੇਦ ਜ਼ੈਲ ਸਿੰਘ ਕਾਲਡ਼ਾ , ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ, ਸੀਨੀਅਰ ਉਪ ਪ੍ਰਧਾਨ ਡਾ ਸਰਬਜੀਤ ਸਿੰਘ ਮਾਣਕੂ, ਸਲਾਹਕਾਰ ਵੈਦ ਦੀਦਾਰ ਸਿੰਘ ਜੰਡੀਰ ,ਸਲਾਹਕਾਰ ਬੈਥ ਸੰਦੀਪ ਕੁਮਾਰ ਬਾਲਾ , ਵਾਈਸ ਚੇਅਰਮੈਨ ਵੈਦ ਤਰਲੋਕ ਸਿੰਘ ਬੈਂਸ, ਬੂਟੀ ਮੰਤਰੀ ਜਤਿੰਦਰ ਸਿੰਘ , ਬੂਟੀ ਮੰਤਰੀ ਵੈਦ ਗੁਲਜਾਰ ਸਿੰਘ ਭੂੰਗਾ , ਉਪ ਪ੍ਰਧਾਨ ਵੈਦ ਨਿਰਮਲ ਸਿੰਘ ਦਸੂਹਾ , ਵੈਦ ਹਰੀ ਸਿੰਘ ਯੂਏਈ ਉਪ ਪ੍ਰਧਾਨ, ਵੈਦ ਮਹਿੰਦਰਪਾਲ ਜਾਖੂ , ਵੈਦ ਮਨਜੀਤ ਕੌਰ ਸੰਧਰ ਲੇਡੀ ਵਿੰਗ , ਉੱਪ ਪ੍ਰਧਾਨ ਵੈਦ ਉਂਕਾਰ ਸਿੰਘ ਭੋਗਪੁਰ , ਉੱਪ ਪ੍ਰਧਾਨ ਵੈਦ ਦਲੇਰ ਸਿੰਘ ਕਪੂਰਥਲਾ ਆਪਣੀ ਕਾਰਜਕੁਸ਼ਲਤਾ ਵਿੱਚ ਨਿਪੁੰਨ ਹਨ ਅਤੇ ਲੋਕ ਭਲਾਈ ਹਿੱਤਾਂ ਵਿਚ ਕਾਰਜਸ਼ੀਲ ਹੋਣ ਲਈ ਵਚਨਬੱਧ ਹਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਨੀਤਿਕ ਜ਼ਰਾਫ਼ਤੀ ਕਾਵਿ
Next articleरेल कोच फैक्ट्री ने ग्रीन एनर्जी पहल के तहत अपनी सौर ऊर्जा उत्पादन क्षमता को बढ़ाया