ਗ਼ਜ਼ਲ

ਬਲਜਿੰਦਰ ਸਿੰਘ "ਬਾਲੀ ਰੇਤਗੜੂ"
(ਸਮਾਜ ਵੀਕਲੀ) 
ਕਹਿਣ ਦੇ ਗੱਲ ਦਿਲ ਦੀ ਜ਼ਰਾ ਕਹਿਣਦੇ
ਪਲ ਕੁ ਮਹਿਫ਼ਲ ‘ਚ ਵੀ ਤਾਂ ਜ਼ਰਾ ਬਹਿਣਦੇ
ਅੱਥਰੂ ਅਾੲਿਅਾਂ  ਲੈ ਦਿਲੋਂ ਨਜ਼ਰਾਨਾ
ਹਾਸਿਅਾ ਨਾਲ਼ ੲੇ ਤੋਹਫ਼ਾ ਦੇਣਦੇ
ਜੁਰਮ ੲਿਕ ਹੀ ਮਹੁੱਬਤ ਮੇਰਾ  ੲਿਸ਼ਕ ਹੈ
ਦੇ ਸਜ਼ਾ, ਜੋ ਰਜ਼ਾ ,ਕਹਿਰ ਹਰ ਢਹਿਣਦੇ
ਦਰਦ ਹੀ ਹਨ ਦਵਾ, ਯਾਰ ਦਿਲ ਦੇ ੲਿਹੋ
ਪੁੱਛ ਨਾ ਰਾਜ਼ ਦਿਲ ਦੇ,  ੲਿਹੇ ਰਹਿਣਦੇ
ਗਗਨ ਛੂਹ ਗਿਰ ਗਿਅਾਂ, ਕਿੳੁਂ ਹੀ ਹਰ ਵਾਰ ਮੈਂ
ਨਜ਼ਰ ਤੇਰੀ ‘ ਚ ਕੇਰਾਂ, ਤਾਂ ੳੁਡ ਲੈਣਦੇ
ਮੌਸਮਾਂ ਨੂੰ ਗਿਲ਼ਾ ਕੀ ਦਿਅਾਂ ਰੁੱਤ ਨੂੰ
ਫੁੱਲ ਬੇ-ਮੌਸਮੀ, ੳੁਗ ਜ਼ਰਾ ਪੈਣਦੇ
ਗੀਤ ਹਾਂ ਗ਼ਜ਼ਲ, ਬਿਨ ਬਹਿਰ ਮੈਂ, ਸੁਣ ਲਵੀਂ
ਰੇਤਗੜ੍ਹ ਲਿਖ ਰਿਹਾ, ਬੋਲ ਕੇ ਗਾੳੁਣ ਦੇ
ਬਲਜਿੰਦਰ ਸਿੰਘ “ਬਾਲੀ ਰੇਤਗੜ”
94651-29168
Previous articleरेल कोच फैक्‍टरी, की महिला हॉकी खिलाड़ी ओलंपियन दीपिका अर्जुन पुरस्‍कार से सम्‍मानित
Next article“ਧੀਏ ਤੈਨੂੰ ਬਾਪੂ ਦਾ ਸਲੂਟ”