ਹੋਮਗਾਰਡ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ

ਲੰਬੀ (ਸਮਾਜਵੀਕਲੀ) : ਲੰਬੀ ਥਾਣੇ ਦੇ ਇੱਕ ਹੋਮਗਾਰਡ ਮੁਲਾਜ਼ਮ ਲਖਵਿੰਦਰ ਸਿੰਘ ਨੇ ਸਰਹਿੰਦ ਫੀਡਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮੁਲਾਜ਼ਮ ਕਰੀਬ ਅਗਲੇ ਦੋ-ਤਿੰਨ ਮਹੀਨੇ ਵਿਚ ਨੌਕਰੀ ਤੋਂ ਸੇਵਾਮੁਕਤ ਹੋਣ ਵਾਲਾ ਸੀ। ਉਹ ਪਿੰਡ ਅਬੁੱਲਖੁਰਾਣਾ ਨਾਲ ਸਬੰਧਤ ਸੀ।

ਕਰੋਨਾ ਕਰਕੇ ਉਸਦੀ ਡਿਊਟੀ ਪਿੰਡ ਚੰਨੂ ਵਿਖੇ ਲੱਗੀ ਹੋਈ ਸੀ। ਉਸ ਵੱਲੋਂ ਨਹਿਰ ਵਿਚ ਛਾਲ ਮਾਰਨ ਦੀ ਆਵਾਜ਼ ਸੁਣਨ ’ਤੇ ਖੇਤਾਂ ਵਿੱਚ ਕੰਮ ਕਰਦੇ ਆਲੇ-ਦੁਆਲੇ ਦੇ ਕਿਸਾਨ ਉਸਨੂੰ ਬਚਾਉਣ ਲਈ ਤੁਰੰਤ ਨਹਿਰ ’ਚ ਕੁੱਦ ਪਏ ਅਤੇ ਉਸਨੂੰ ਬਾਹਰ ਕੱਢ ਲਿਆ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ।

ਪਤਾ ਲੱਗਿਆ ਹੈ ਕਿ ਘਟਨਾ ਸਮੇਂ ਉਸਨੇ ਵਰਦੀ ਪਹਿਨੀ ਹੋਈ ਸੀ ਅਤੇ ਡਿਊਟੀ ’ਤੇ ਸੀ। ਲੰਬੀ ਥਾਣੇ ਦੇ ਏ.ਐਸ.ਆਈ. ਪ੍ਰਿਤਪਾਲ ਸਿੰਘ ਸੋਨੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮਲੋਟ ਭੇਜ ਦਿੱਤਾ ਗਿਆ ਹੈ।

Previous articleਜਲੰਧਰ ਤੋਂ 2400 ਪਰਵਾਸੀ ਛਪਰਾ ਅਤੇ ਆਜ਼ਮਗੜ ਰਵਾਨਾ
Next articleਹਰਿਆਣਾ ਨੇ ਕੈਦੀਆਂ ਦੀ ਪੈਰੋਲ ਛੇ ਹੋਰ ਹਫ਼ਤੇ ਵਧਾਈ