ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1462 ਨਵੇ ਸੈਪਲ ਲੈਣ ਨਾਲ ਅਤੇ 1430 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 24 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7325 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 212474 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 203856 ਸੈਪਲ ਨੈਗਟਿਵ, ਜਦ ਕਿ 2742 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 149 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 279 ਹੈ ।
ਐਕਟਿਵ ਕੇਸਾ ਦੀ ਗਿਣਤੀ ਹੈ 181 , ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 6865 ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 24 ਪਾਜੇਟਿਵ ਕੇਸ ਆਏ ਹਨ , ਹੁਸ਼ਿਆਰਪੁਰ ਸ਼ਹਿਰ 7 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 17 ਪਾਜੇਟਵ ਮਰੀਜ ਹਨ । ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ ਅੱਜ ਦੋ ਮੋਤਾਂ ਹੋਈਆ ਹਨ 70 ਸਾਲਾ ਵਿਆਕਤੀ ਵਾਸੀ ਚੱਕ ਤਲਵੰਡੀ ਗੋਨੀ ਮੌਤ ਘਰ ਵਿੱਚ ਹੋਈ ਹੈ (2) 70 ਸਾਲਾ ਔਰਤ ਵਾਸੀ ਜਗਤਪੁਰਾ ਹੁਸ਼ਿਆਰਪੁਰ ਵਾਸੀ ਸਿਵਲ ਹਸਪਤਾਲ ਹੁਸ਼ਿਆਰਪੁਰ ।
ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।