“ਹੁਣ ਨਹੀਂ ਸਰਨਾਂ ਪੰਜਾਬ ਸਿਆਂ…..।”

           ਗੁਰਵੀਰ ਕੌਰ ਅਤਫ਼
(ਸਮਾਜ ਵੀਕਲੀ)

ਜਿੱਥੋਂ ਆਸਾਂ ਲਾਈਆਂ ਵੱਡੀਆਂ ,
ਉਹ  ਚੁੱਪ  ਕਿਉਂ  ਹੋਏ….?
ਹਰ ਵਾਰੀ ਪੰਜਾਬ ਸਿਆਂ ,
ਤੇਰੇ  ਰਾਖੇ  ਮੋਏ….।
ਸੜਕਾਂ ਤੇ ਰੁਲਦੀ ਪਰਜਾ ,
ਐਸਾ ਰਾਜ ਨਾ ਸੋਹੇ…।
ਮਿੱਟੀ ਵਿੱਚ ਖੇਡੇ ਪੁੱਤ ਜੋ ,
ਬਣੇ ਸਡ਼ਕਾਂ ਤੇ ਲੋਹੇ ।
ਨਾ ਖਾਵੇ ਲੋਕਾਂ ਦੇ ਹੱਕ ਜੋ ,
ਐਸਾ ਬਾਦਸ਼ਾਹ ਜਿਉਂਏਂ ।
ਨਾ ਤੋੜੇ ਪਰਜਾ ਦੇ ਹੌਂਸਲੇ ,
ਮੋਤੀਆਂ ਵਾਂਗ ਪਰੋਏ  ।
ਸੜਕਾਂ ਤੇ ਆ ਗਏ ਪੁੱਤ ਵੇ,
ਬੇਰੁਜ਼ਗਾਰੀ ਪੜ੍ਹਕੇ …।
ਨਾ ਬੋਲ ਕੰਨੀਂ ਤੇਰੇ ਗੂੰਜਦੇ,
ਨਾ ਜੂੰ ਪਈ ਸਰਕੇ…।
ਲਾ ਬੁੱਲ੍ਹੀਆਂ ਨੂੰ ਜਿੰਦਰੇ,
ਉਹ ਬੈਠੇ ਚੁੱਪ ਕਰਕੇ ,
ਹੁਣ ਨਾ ਸਰਨਾ ਪੰਜਾਬ ਸਿਆਂ,
ਇਕੱਲੇ ਧਰਨੇ ਧਰਕੇ ..।
ਨਾ ਹੱਥ ਸ਼ਮਸ਼ੀਰਾਂ ਤੱਕ ਪਹੁੰਚਜੇ,
ਕਰੀਂ ਗੌਰ ਤੂੰ ਖੜ੍ਹਕੇ …।
ਖ਼ੂਨ ਖੌਲੇ ਸ਼ੇਰ ਪੰਜਾਬ ਦਾ ,
ਆਇਆ ਖੱਫਣ ਮੜਕੇ…।
ਗੁਰਵੀਰ ਕੌਰ ਅਤਫ਼
ਛਾਜਲਾ (ਸੰਗਰੂਰ)
ਮੋ:87259-62914
Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ 9ਵੀਂ ਤੋਂ 12ਵੀਂ ਦੀਆਂ ਕਲਾਸਾਂ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਦੇ ਚਿਹਰੇ ਖਿੜੇ
Next articleਸ਼ੇਰੋਵਾਲੀਆ ਵੱਲੋਂ ਧਰਮਸ਼ਾਲਾ ਦੇ ਨਵੇਂ ਹਾਲ ਦਾ ਉਦਘਾਟਨ