‘ਹਸਪਤਾਲਾਂ ਵਿੱਚ ਦਾਖ਼ਲ ਹੋਣ ਲਈ ਕੋਵਿਡ-19 ਪਾਜ਼ੇਟਿਵ ਰਿਪੋਰਟ ਜ਼ਰੂਰੀ ਨਹੀਂ’

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਹਸਪਤਾਲਾਂ ਜਾਂ ਹੋਰ ਸਿਹਤ ਕੇਂਦਰਾਂ ਵਿਚ ਦਾਖ਼ਲ ਹੋਣ ਲਈ ਕੋਵਿਡ-19 ਪਾਜ਼ੇਟਿਵ ਜਾਂਚ ਰਿਪੋਰਟ ਜ਼ਰੂਰੀ ਨਹੀਂ ਹੈ।

ਵੱਖ-ਵੱਖ ਪ੍ਰਮੁੱਖ ਹਸਪਤਾਲਾਂ ਭਾਵੇਂ ਉਹ ਸਰਕਾਰੀ ਹੋਣ ਜਾਂ ਨਿੱਜੀ, ਵਿਚ ਕੋਵਿਡ ਮਰੀਜ਼ਾਂ ਦੇ ਦਾਖ਼ਲੇ ਲਈ ਐਲਾਨੀ ਗਈ ਆਪਣੀ ਨਵੀਂ ਕੌਮੀ ਨੀਤੀ ਵਿਚ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਆਕਸੀਜਨ ਤੇ ਜ਼ਰੂਰੀ ਦਵਾਈਆਂ ਸਮੇਤ ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ, ਫਿਰ ਭਾਵੇਂ ਮਰੀਜ਼ ਕਿਸੇ ਵੀ ਸ਼ਹਿਰ ਦਾ ਹੋਵੇ। ਮੰਤਰਾਲੇ ਨੇ ਕਿਹਾ, ‘‘ਮਰੀਜ਼ਾਂ ’ਤੇ ਕੇਂਦਰਿਤ ਇਹ ਕਦਮ ਉਠਾਉਣ ਦਾ ਮਕਸਦ ਕੋਵਿਡ-19 ਦੇ ਮਰੀਜ਼ਾਂ ਦਾ ਤੁਰੰਤ, ਪ੍ਰਭਾਵੀ ਤੇ ਵਿਆਪਕ ਪੱਧਰ ’ਤੇ ਇਲਾਜ ਯਕੀਨੀ ਬਣਾਉਣਾ ਹੈ।’’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਕਾਨਾਂ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਮਾਰਚ
Next articleਜੈਸ਼ੰਕਰ ਵੱਲੋਂ ਚੀਨ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਪ੍ਰੀਸ਼ਦ ਮੀਟਿੰਗ ਦਾ ਬਾਈਕਾਟ