ਜੈਸ਼ੰਕਰ ਵੱਲੋਂ ਚੀਨ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਪ੍ਰੀਸ਼ਦ ਮੀਟਿੰਗ ਦਾ ਬਾਈਕਾਟ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਵੱਲੋਂ ਸੁਰੱਖਿਆ ਪ੍ਰੀਸ਼ਦ ਦੀ ਸੱਦੀ ਗਈ ਮੰਤਰੀ ਪੱਧਰ ਦੀ ਮੀਟਿੰਗ ਦਾ ਬਾਈਕਾਟ ਕੀਤਾ। ਚੀਨ ਇਸ ਮਹੀਨੇ ਲਈ ਕੌਂਸਲ ਦਾ ਪ੍ਰਧਾਨ ਹੈ। ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਵਿਚ ਭਾਰਤ ਦੀ ਨੁਮਾਇੰਦਗੀ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕੀਤੀ।

ਸੁਰੱਖਿਆ ਪ੍ਰੀਸ਼ਦ ਦੇ 14 ਹੋਰ ਮੈਂਬਰ ਦੇਸ਼ਾਂ ਨੇ ਇਸ ਵਰਚੁਅਲੀ ਮੀਟਿੰਗ ਵਿਚ ਆਪਣੇ ਮੰਤਰੀ ਪੱਧਰ ਦੇ ਨੁਮਾਇੰਦੇ ਭੇਜੇ ਸਨ ਪਰ ਜੈਸ਼ੰਕਰ ਦੀ ਇਸ ਮੀਟਿੰਗ ਵਿਚੋਂ ਗੈਰ-ਹਾਜ਼ਰੀ ਦਾ ਕਾਰਨ ਭਾਰਤ ਤੇ ਚੀਨ ਵਿਚਾਲੇ ਚੱਲਦੇ ਆ ਰਹੇ ਤਣਾਅ ਨੂੰ ਸਮਝਿਆ ਜਾ ਰਿਹਾ ਹੈ। ਮੀਟਿੰਗ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਅਤੇ ਸੇਂਟ ਵਿਨਸੈਂਟ ਤੇ ਗਰੇਨੇਡਾਈਨਜ਼ ਦੇ ਪ੍ਰਧਾਨ ਮੰਤਰੀ ਰਾਲਫ਼ ਗੋਂਜ਼ਾਲਵੇਸ ਨੇ ਸ਼ਮੂਲੀਅਤ ਕੀਤੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਹਸਪਤਾਲਾਂ ਵਿੱਚ ਦਾਖ਼ਲ ਹੋਣ ਲਈ ਕੋਵਿਡ-19 ਪਾਜ਼ੇਟਿਵ ਰਿਪੋਰਟ ਜ਼ਰੂਰੀ ਨਹੀਂ’
Next articleਲੰਡਨ ਤੋਂ ਪਰਤੇ ਜੈਸ਼ੰਕਰ ਵੱਲੋਂ ਕਰੋਨਾ ਪਾਜ਼ੇਟਿਵ ਰਿਪੋਰਟਾਂ ਬਾਰੇ ਖ਼ਬਰਾਂ ਗ਼ਲਤ ਕਰਾਰ