ਦੁਕਾਨਾਂ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਮਾਰਚ

ਅੰਮ੍ਰਿਤਸਰ (ਸਮਾਜ ਵੀਕਲੀ) : ਤਾਲਾਬੰਦੀ ਦੌਰਾਨ ਦੁਕਾਨਾਂ ਤੇ ਕਾਰੋਬਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਾਰਚ ਕੱਢੇ ਗਏ ਪਰ ਸ਼ਹਿਰਾਂ ਵਿੱਚ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਵਧੇਰੇ ਦੁਕਾਨਾਂ ਬੰਦ ਰਹੀਆਂ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੇ ਆਗੂ ਹਰਜੀਤ ਸਿੰਘ ਝੀਤਾ ਤੇ ਮਹਿਤਾਬ ਸਿੰਘ ਸਿਰਸਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਮੋਟਰਸਾਈਕਲਾਂ ’ਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਮਾਰਚ ਕੱਢਿਆ ਗਿਆ।

ਇਸ ਦੌਰਾਨ ਹਾਲ ਗੇਟ ਅਤੇ ਕੁਝ ਹੋਰ ਥਾਵਾਂ ’ਤੇ ਪੁਲੀਸ ਵੱਲੋਂ ਰੋਕਾਂ ਲਾ ਕੇ ਕਿਸਾਨਾਂ ਦੇ ਮਾਰਚ ਨੂੰ ਰੋਕਿਆ ਗਿਆ ਤਾਂ ਇਸ ਦੌਰਾਨ ਆਪਸ ਵਿੱਚ ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋਈ। ਕਿਸਾਨਾਂ ਵੱਲੋਂ ਦਿੱਤੇ ਭਰੋਸੇ ਕਿ ਉਹ ਜਬਰੀ ਦੁਕਾਨਾਂ ਨਹੀਂ ਖੁਲਵਾਉਣਗੇ, ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਗਿਆ। ਇਸ ਦੌਰਾਨ ਕਿਸਾਨ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਅਪੀਲ ਕਰ ਰਹੇ ਸਨ। ਇਹ ਮਾਰਚ ਅਲਫਾ ਮਾਲ ਕੋਲੋਂ ਸ਼ੁਰੂ ਕੀਤਾ ਗਿਆ।

ਕਿਸਾਨ ਮਕਬੂਲਪੁਰਾ ਚੌਕ ਤੋਂ ਹੁੰਦੇ ਹੋਏ ਬੱਸ ਅੱਡਾ, ਪੁਰਾਣੀ ਸਬਜ਼ੀ ਮੰਡੀ, ਹਾਲ ਬਾਜ਼ਾਰ, ਰਾਮ ਬਾਗ, ਮਹਾਂ ਸਿੰਘ ਗੇਟ, ਸ਼ੇਰਾਂ ਵਾਲਾ ਗੇਟ, ਘਿਉ ਮੰਡੀ ਚੌਕ ਤੋਂ ਰਾਮ ਤਲਾਈ ਹੁੰਦੇ ਹੋਏ ਧਰਨੇ ਵਾਲੀ ਥਾਂ ਪੁੱਜੇ। ਇਸ ਦੌਰਾਨ ਆਲ ਇੰਡੀਆ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਵੱਲੋਂ ਪਿੰਡ ਫਤਹਿਪੁਰ ਰਾਜਪੂਤਾਂ, ਨਵਾਂ ਪਿੰਡ ਤੇ ਹੋਰ ਥਾਵਾਂ ’ਤੇ ਲਖਬੀਰ ਸਿੰਘ ਨਿਜਾਮਪੁਰਾ ਦੀ ਅਗਵਾਈ ਹੇਠ ਮਾਰਚ ਕਰ ਕੇ ਦੁਕਾਨਾਂ ਖੁੱਲ੍ਹਵਾਈਆਂ ਗਈਆਂ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਦੇ ਟਾਕਰੇ ਲਈ ਰਾਧਾ ਸੁਆਮੀ ਸਤਿਸੰਗ ਤੋਂ ਸਹਿਯੋਗ ਮੰਗਿਆ
Next article‘ਹਸਪਤਾਲਾਂ ਵਿੱਚ ਦਾਖ਼ਲ ਹੋਣ ਲਈ ਕੋਵਿਡ-19 ਪਾਜ਼ੇਟਿਵ ਰਿਪੋਰਟ ਜ਼ਰੂਰੀ ਨਹੀਂ’