ਹਰ ਯੋਗ ਵਿਅਕਤੀ ਨੂੰ ਸਾਲ ਦੇ ਅੰਤ ਤਕ ਲਾਇਆ ਜਾਵੇਗਾ ਕਰੋਨਾ ਟੀਕਾ: ਕੇਂਦਰ

ਨਵੀਂ ਦਿੱਲੀ, ਸਮਾਜ ਵੀਕਲੀ: ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਦੇ ਅੰਤ ਤਕ ਯੋਗ ਪਾਏ ਜਾਣ ਵਾਲੇ ਹਰ ਭਾਰਤ ਵਾਸੀ ਨੂੰ ਕਰੋਨਾ ਰੋਕੂ ਟੀਕਾ ਲਾਇਆ ਜਾਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਦੀ ਟੀਕਾਕਰਨ ਪਾਲਸੀ ’ਤੇ ਸਵਾਲ ਉਠਾਏ ਸਨ।

ਅਦਾਲਤ ਨੇ ਕਿਹਾ ਸੀ ਕਿ ਕੇਂਦਰ ਨੇ ਟੀਕਾਕਰਨ ਲਈ ਕੋਵਿਨ ਐਪ ’ਤੇ ਰਜਿਸਟਰੇਸ਼ਨ ਜ਼ਰੂਰੀ ਕੀਤੀ ਹੈ ਜਦਕਿ ਕਈ ਥਾਵਾਂ ’ਤੇ ਲੋਕਾਂ ਨੂੰ ਰਜਿਸਟਰੇਸ਼ਨ ਕਰਵਾਉਣ ਵਿਚ ਪ੍ਰੇਸ਼ਾਨੀ ਆ ਰਹੀ ਹੈ। ਸਾਲਿਸਟਰ ਜਨਰਲ ਨੇ ਅਦਾਲਤ ਦੇ ਬੈਂਚ ਨੂੰ ਦੱਸਿਆ ਕਿ ਕੇਂਦਰ ਵਲੋਂ ਫਾਇਜ਼ਰ ਤੇ ਹੋਰ ਕੰਪਨੀਆਂ ਨਾਲ ਟੀਕੇ ਮੰਗਵਾਉਣ ਸਬੰਧੀ ਗੱਲ ਚੱਲ ਰਹੀ ਹੈ ਤੇ ਜੇ ਇਹ ਸਿਰੇ ਚੜ੍ਹਦੀ ਹੈ ਤਾਂ ਇਸ ਸਾਲ ਦੇ ਅੰਤ ਤਕ ਟੀਕਾਕਰਨ ਮੁਹਿੰਮ ਮੁਕੰਮਲ ਹੋ ਜਾਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਵਿੱਚ ਕਰੋਨਾ ਦੇ 50 ਦਿਨਾਂ ’ਚ ਸਭ ਤੋਂ ਘੱਟ ਕੇਸ
Next articleਡੌਮਿਨਿਕਾ ਦੇ ਸਰਕਾਰੀ ਇਕਾਂਤਵਾਸ ਵਿਚ ਪੁੱਜਿਆ ਚੋਕਸੀ; ਭਾਰਤ ਲਿਆਉਣ ਦੇ ਚਰਚੇ