ਡੌਮਿਨਿਕਾ ਦੇ ਸਰਕਾਰੀ ਇਕਾਂਤਵਾਸ ਵਿਚ ਪੁੱਜਿਆ ਚੋਕਸੀ; ਭਾਰਤ ਲਿਆਉਣ ਦੇ ਚਰਚੇ

ਨਵੀਂ ਦਿੱਲੀ, ਸਮਾਜ ਵੀਕਲੀ: ਭਾਰਤ ਦੀਆਂ ਕਈ ਏਜੰਸੀਆਂ ਭਗੌੜਾ ਵਪਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਦੀਆਂ ਚਾਰਾਜੋਈ ਕਰ ਰਹੀਆਂ ਹਨ। ਦੂਜੇ ਪਾਸੇ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਦੱਸਿਆ ਹੈ ਕਿ ਚੋਕਸੀ ਆਪਣੀ ਮਿੱਤਰ ਨਾਲ ਡੌਮਿਨਿਕਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਚੋਕਸੀ ਨੂੰ ਵਾਪਸ ਲਿਆਉਣ ਲਈ ਪ੍ਰਾਈਵੇਟ ਜੈਟ ਭੇਜਿਆ ਹੈ। ਭਾਰਤੀ ਅਧਿਕਾਰੀ ਚੋਕਸੀ ਬਾਰੇ ਦਸਤਾਵੇਜ਼ ਵੀ ਲੈ ਕੇ ਗਏ ਹਨ।

ਉਹ ਉਥੋਂ ਦੀ ਸਰਕਾਰ ਤੇ ਅਦਾਲਤ ਨੂੰ ਇਹ ਦੱਸਣਗੇ ਕਿ ਚੋਕਸੀ ਕੋਲ ਪਹਿਲਾਂ ਭਾਰਤੀ ਨਾਗਰਿਕਤਾ ਸੀ ਤੇ ਉਸ ਨੇ ਘੁਟਾਲਾ ਕਰਨ ਤੋਂ ਬਾਅਦ ਹੀ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਚੋਕਸੀ ਤੇ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਲੋਨ ਘੁਟਾਲੇ ਵਿਚ ਲੋੜੀਂਦੇ ਹਨ। ਦੂਜੇ ਪਾਸੇ ਚੋਕਸੀ ਦੇ ਵਕੀਲਾਂ ਨੇ ਉਸ ਦੇ ਗਰਲਫਰੈਂਡ ਨਾਲ ਮਿਲਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਚੋਕਸੀ ਨੂੰ ਅਗਵਾ ਕੀਤਾ ਗਿਆ ਸੀ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਯੋਗ ਵਿਅਕਤੀ ਨੂੰ ਸਾਲ ਦੇ ਅੰਤ ਤਕ ਲਾਇਆ ਜਾਵੇਗਾ ਕਰੋਨਾ ਟੀਕਾ: ਕੇਂਦਰ
Next articleਗੰਗਾ ਵਿੱਚੋਂ ਛੇ ਹੋਰ ਕਰੋਨਾ ਸ਼ੱਕੀ ਮਰੀਜ਼ਾਂ ਦੀਆਂ ਲਾਸ਼ਾਂ ਮਿਲੀਆਂ