ਸੰਯੁਕਤ ਕਿਸਾਨ ਮੋਰਚੇ ਨੇ ਬਦਲ ਦਿੱਤੀ ਸੋਚ ਬਚ ਕੇ ਨੇਤਾ ਜੀ

 ਕਰੋਨਾ ਮਹਾਂਮਾਰੀ ਦਾ ਸਹਾਰਾ ਲੈ ਕੇ ਪਰਦੇ ਪਿੱਛੇ ਕੇਂਦਰ ਸਰਕਾਰ ਨੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ,ਰਾਜਨੀਤਕ ਪਾਰਟੀਆਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਾਨੂੰਨ ਨੂੰ ਪਾਸ ਕਰਾਉਣ ਵਿੱਚ ਹਿੱਸੇਦਾਰ ਹਨ।ਸੰਯੁਕਤ ਕਿਸਾਨ ਮੋਰਚਾ ਧੂਮ ਧੜੱਕੇ ਨਾਲ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਸਥਾਪਤ ਹੋ ਗਿਆ,ਰਾਜਨੀਤਕ ਪਾਰਟੀਆਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿਚ ਨਹੀਂ ਉਨ੍ਹਾਂ ਨੂੰ ਆਪਣੀਆਂ ਕੁਰਸੀਆਂ ਦਾ ਫ਼ਿਕਰ ਪੈ ਗਿਆ।ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਨੇੜੇ ਹਨ ਜਿਸ ਵਿਚੋਂ ਮੁੱਖ ਪੰਜਾਬ ਹੈ ਕਿਉਂਕਿ ਜਦੋਂ ਵੀ ਕੋਈ ਇਨਕਲਾਬ ਦੀ ਆਵਾਜ਼ ਉੱਠੀ ਹੈ ਉਹ ਪੰਜਾਬ ਵਿੱਚੋਂ ਉੱਠਦੀ ਹੈ।ਪੰਜਾਬ ਸਰਕਾਰ ਨੇ ਪਿਛਲੇ ਪੰਜ ਸਾਲ ਤੋਂ ਪੰਜਾਬ ਲਈ ਕੀ ਕੀਤਾ ਕੀ ਨਹੀਂ ਕੀਤਾ ਸਾਰੀ ਦੁਨੀਆਂ ਜਾਣਦੀ ਹੈ।ਹੁਣ ਇਨਕਲਾਬੀ ਸੁਰ ਦੇਖ ਕੇ ਰਾਜ ਕਰ ਰਹੀ ਰਾਜਨੀਤਕ ਪਾਰਟੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।ਕਿਉਂਕਿ ਕੁਝ ਮਹੀਨੇ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਬਾਕੀ ਹਨ।ਕਿਸਾਨ ਮੋਰਚੇ ਨੇ ਪੰਜਾਬ ਕੀ ਪੂਰੀ ਦੁਨੀਆ ਨੂੰ ਸੁੱਤੀ ਪਈ ਨੂੰ ਜਗਾ ਦਿੱਤਾ ਹੈ।ਰਾਜਨੀਤਕ ਪਾਰਟੀਆਂ ਦੇ ਮੁਖੀਆਂ ਨੇ ਕਿਸਾਨ  ਮੋਰਚੇ ਵਿੱਚ ਆਪਣਾ ਪੈਰ ਧਰਨ ਦੀ ਕੋਸ਼ਿਸ਼ ਕੀਤੀ,ਰਾਜਨੀਤਕ ਪਾਰਟੀਆਂ ਦੇ ਸਤਾਏ ਹੋਏ ਕਿਸਾਨ ਤੇ ਮਜ਼ਦੂਰ ਮੋਰਚੇ ਵਿੱਚ ਬੈਠੇ ਹਨ ਉਹ ਭਲਾ ਕਿਵੇਂ ਇਨ੍ਹਾਂ ਦਾ ਦਾਖਲਾ ਪਸੰਦ ਕਰਨਗੇ ਸਾਡੇ ਨਾਲ ਜੋ ਤੇਰਵੀ ਹੋਈ ਹੈ ਆਪਾਂ ਜਾਣਦੇ ਹੀ ਹਾਂ।ਰਾਜਨੀਤਕ ਨੇਤਾ ਕਿਸੇ ਨਾ ਕਿਸੇ ਬਹਾਨੇ ਜਦੋਂ ਪਿੰਡਾਂ ਵਿੱਚ ਜਾਂਦੇ ਹਨ ਉਨ੍ਹਾਂ ਦਾ ਕਿਵੇਂ ਸਵਾਗਤ ਕਿਸਾਨ ਤੇ ਮਜ਼ਦੂਰ ਏਕਤਾ ਦੇ ਨੌਜਵਾਨ ਕਰਦੇ ਹਨ,ਰਾਜਨੀਤਕ ਪਾਰਟੀਆਂ ਦੇ ਧੋਖੇ ਵਿਚੋਂ ਉੱਗਿਆ ਇਨਕਲਾਬ ਉਨ੍ਹਾਂ ਤੋਂ ਸਵਾਲ ਪੁੱਛਦਾ ਹੈ,ਜਨਤਾ ਨਾਲ ਨੇਤਾ ਜੁੜੇ ਨਹੀਂ ਜਵਾਬ ਕੀ ਦੇਣਗੇ ?              ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਧਾਰਮਿਕ ਮਸਲਿਆਂ ਨੂੰ ਮੁੱਦੇ ਬਣਾ ਕੇ ਵਾਰੀ ਵਾਰੀ ਕੁਰਸੀਆਂ ਤੇ ਕਬਜ਼ੇ ਕਰਦੀਆਂ ਰਹੀਆਂ ਹਨ।ਪਰ ਅੱਜ ਕਾਲੇ ਕਾਨੂੰਨਾਂ ਤੋਂ ਉਠੀ ਪੰਜਾਬੀ ਲਹਿਰ ਪੂਰੇ ਭਾਰਤ ਦੀ ਜਨਤਾ ਨੂੰ ਸੇਧ ਦੇ ਰਹੀ ਹੈ,ਹੁਣ ਰਾਜਨੀਤਕ ਪਾਰਟੀਆਂ ਦੇ ਪੰਜਾਬ ਵਿੱਚ ਧਾਰਮਿਕ ਮੁੱਦੇ ਕਿਸੇ ਕੰਮ ਨਹੀਂ ਆਉਣਗੇ।ਇਹ ਸਾਲ ਬਾਬਾ ਨਾਨਕ ਦਾ 550 ਵਾਂ ਪ੍ਰਕਾਸ਼ ਉਤਸਵ ਹੈ,ਬਾਬਾ ਨਾਨਕ ਦੀ ਵਿਚਾਰਧਾਰਾ ਹੁਣ ਪੂਰਨ ਰੂਪ ਵਿੱਚ ਜੋਤ ਦਾ ਰੂਪ ਧਾਰਨ ਕਰ ਚੁੱਕੀ ਹੈ।ਸਬਰ ਸੰਤੋਖ, ਕਿਸਾਨ ਤੇ ਮਜ਼ਦੂਰ ਏਕਤਾ,ਜਾਤ ਪਾਤ ਤੋਂ ਦੂਰ,ਲੰਗਰ ਪ੍ਰਥਾ ਕਿਰਤ ਕਰੋ ਤੇ ਵੰਡ ਛਕੋ ਦੀ ਮੂੰਹ ਬੋਲਦੀ ਤਸਵੀਰ ਅੱਜ ਦਿੱਲੀ ਦੇ ਚਾਰੇ ਪਾਸੇ ਘੇਰਾ ਪਾ ਕੇ ਬੈਠੀ ਹੈ।ਸਰਕਾਰੀ ਤੇ ਗੋਦੀ ਮੀਡੀਆ ਇਕ ਸਾਲ ਤੋਂ ਪਿੱਟ ਸਿਆਪਾ ਪਾ ਕੇ ਮੋਰਚੇ ਨੂੰ ਖ਼ਤਮ ਕਰਨਾ ਚਾਹੁੰਦਾ ਹੈ,ਪਰ ਬਾਬਾ ਨਾਨਕ ਦੇ ਇਨਕਲਾਬੀ ਕਦਮ ਤੇ ਸ਼ਬਦ “ਰਾਜੇ ਸ਼ੀਂਹ ਮੁਕੱਦਮ ਕੁੱਤੇ”ਬਾਬਰ ਦੇ ਕਾਰਜਕਾਲ ਸਮੇਂ ਜੋ ਬੋਲੇ ਸਨ ਅੱਜ ਉਹੀ ਹੂਕ ਕਿਸਾਨ ਮੋਰਚੇ ਵਿੱਚੋਂ ਉੱਠੀ ਹੈ।ਬਾਬਾ ਨਾਨਕ ਦੇ ਸ਼ਬਦ ਗੁਰੂਆਂ ਪੀਰਾਂ ਪੈਗੰਬਰਾਂ ਦੇ ਦੱਸੇ ਹੋਏ ਰਾਹ ਤੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਿਹੇ ਇਨਕਲਾਬੀਆਂ ਦੀ ਆਵਾਜ਼ ਅੱਜ ਪੂਰੇ ਭਾਰਤ ਵਿੱਚ  ਗੂੰਜ ਰਹੀ ਹੈ।ਅਜ਼ਾਦੀ ਮਿਲ ਤਾਂ ਗਈ ਪਰ ਸਾਡੇ ਨੇਤਾ ਪਹਿਲਾਂ ਹੀ ਅੰਗਰੇਜ਼ਾਂ ਦਾ ਬਾਣਾ ਪਹਿਨ ਕੇ ਬੈਠੇ ਸਨ,ਅੰਗਰੇਜ਼ ਤਾਂ ਕਾਨੂੰਨ ਅਨੁਸਾਰ ਕੰਮ ਜਾਂ ਗੱਲ ਕਰਦੇ ਸਨ ਇਹ ਤਾਂ ਸਿੱਧੇ ਰੂਪ ਵਿਚ ਗੈਂਗਸਟਰਾਂ ਨੂੰ ਲੈ ਕੇ ਜਨਤਾ ਨੂੰ ਮਿਲਣਾ ਕੀ ਸੀ ਜਨਤਾ ਇਨ੍ਹਾਂ ਨੂੰ ਚੁਣਨ ਤੋਂ ਬਾਅਦ ਪੰਜ ਸਾਲ ਇਨ੍ਹਾਂ ਨੂੰ ਲੱਭਦੀ ਥੱਕ ਜਾਂਦੀ ਰਹੀ,ਪਰ ਹੁਣ ਜਨਤਾ ਕਿਸਾਨੀ ਅੰਦੋਲਨ ਦੀ ਜੋਤ ਲੈ ਕੇ ਚੱਲ ਪਈ ਹੈ।ਜਿਸ ਦਾ ਨਤੀਜਾ ਜਨਤਾ ਨੂੰ ਮਿਲਣ ਲਈ ਰਸਤਾ ਤੇ ਤਰੀਕਾ  ਹੁਣ ਨੇਤਾ ਲੋਕ ਲੱਭ ਰਹੇ ਹਨ।       ਕਿਸਾਨੀ ਮੋਰਚਾ ਜਿੱਤ ਦੀਆਂ ਬਰੂਹਾਂ ਤੇ ਖੜ੍ਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕਿਸਾਨ ਤੇ ਮਜ਼ਦੂਰ ਢੋਲ ਦੇ ਡੱਗੇ ਤੇ ਆਪਣੇ ਘਰਾਂ ਵੱਲ ਨੂੰ ਵਾਪਸੀ ਕਰਨਗੇ,ਪੂਰਨ ਆਜ਼ਾਦੀ ਦਾ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।                       ਸਾਡੇ ਨੇਤਾਵਾਂ ਦਾ ਉਹ ਹਾਲ ਹੈ ਕੋਈ ਘਰ ਵਾਪਸੀ ਕੋਈ ਬਾਹਰ ਭੱਜਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਜਦੋਂ ਧੂਮ ਧੜੱਕੇ ਜਿੱਤ ਵਾਲੇ ਦੇਖਣਗੇ ਤਾਂ ਜਿਵੇਂ ਅਸੀਂ ਨੇਤਾਵਾਂ ਦੇ ਸਾਹਮਣੇ ਹੱਥ ਜੋੜਦੇ ਤੇ ਮਿਲਣ ਨੂੰ ਸਮਾਂ ਲੱਭਦੇ ਸੀ ਉਹ ਹਾਲ ਇਨ੍ਹਾਂ ਦਾ ਹੋਵੇਗਾ।ਅੱਜ ਜ਼ਰੂਰਤ ਹੈ ਆਪਣੇ ਯੋਧੇ ਕਿਸ ਤਰ੍ਹਾਂ ਹੌਸਲੇ ਨਾਲ ਸਰਕਾਰਾਂ ਦਾ ਟਾਕਰਾ ਕਰ ਰਹੇ ਹਨ ਸੱਤ ਸੌ ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਹਨ ਜਿਸ ਬਾਰੇ ਕੋਈ ਸਰਕਾਰ ਤੇ ਰਾਜਨੀਤਕ ਪਾਰਟੀ ਦਾ ਨੇਤਾ ਕੁਝ ਨਹੀਂ ਬੋਲਿਆ।ਅਜੋਕੀ ਪੰਜਾਬ ਸਰਕਾਰ ਖ਼ਾਸ ਮੀਟਿੰਗਾਂ ਵਿਚ ਧਾਰਮਕ ਮਸਲੇ ਤੇ ਉੱਚ ਅਧਿਕਾਰੀਆਂ ਦੀਆ ਬਦਲੀਆਂ  ਤੇ ਭੀਖ ਰੂਪੀ ਯੂਨਿਟਾਂ,ਪਹਿਲਾਂ ਦਿੱਤੀ ਜਾ ਰਹੀ ਭੀਖ ਦੀ ਬੁਰਕੀ ਨੂੰ ਵੱਡਾ ਕਰਨ ਦੇ ਬਹਾਨੇ ਲੈ ਕੇ ਬੈਠ ਜਾਂਦੀ ਹੈ ਸਾਡੇ ਕਿਸਾਨ ਮਜ਼ਦੂਰ ਭੈਣ ਭਰਾ ਗਰਮੀ ਸਰਦੀ ਦਾ ਟਾਕਰਾ ਕਰਦੇ ਹੋਏ ਦਿੱਲੀ ਕਿਵੇਂ ਬੈਠੇ ਹਨ ਉਨ੍ਹਾਂ ਬਾਰੇ ਕਦੇ ਕੋਈ ਵਿਚਾਰ ਚਰਚਾ ਨਹੀਂ ਹੋਈ।ਮੇਰੇ ਪੰਜਾਬ ਦੇ ਵੋਟਰੋ ਆਪਣੀ ਪਹਿਚਾਣ ਕਰੋ ਕਿਸਾਨ ਮੋਰਚੇ ਨੇ ਹਰ ਪੰਜਾਬੀ ਕੀ ਹਰ ਭਾਰਤੀ ਨੂੰ ਪੂਰਨ ਰੂਪ ਵਿੱਚ ਡੂੰਘੀ ਸੋਚ ਵਾਲਾ ਇਨਕਲਾਬੀ ਵਿਅਕਤੀ ਬਣਾ ਦਿੱਤਾ ਹੈ।ਅੱਜ ਅਸੀਂ ਨੇਤਾ ਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਅੱਖ ਵਿੱਚ ਅੱਖ ਪਾ ਕੇ ਆਪਣੇ ਕੰਮ ਕਰਵਾਉਣ ਦੀ ਤਾਕਤ  ਰੱਖਦੇ ਹਾਂ।ਇਨਕਲਾਬੀ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਇਹ ਹੋਵੇਗਾ ਕਿਸਾਨ ਮੋਰਚੇ ਤੋਂ ਪਹਿਲਾਂ ਜੋ ਭਾਰਤ ਦੇ ਹਾਲਾਤ ਸਨ ਉਹ ਨਹੀਂ ਰਹਿਣਗੇ।ਜਨਤਾ ਨੂੰ ਨੇਤਾਵਾਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਕੋਲ ਨਹੀਂ ਜਾਣਾ ਪਵੇਗਾ ਉਹ ਸਾਡੇ ਕੋਲ ਆ ਕੇ ਸਾਡੀਆਂ ਜ਼ਰੂਰਤਾਂ ਪੁੱਛਣਗੇ ਤੇ ਪੂਰੀਆਂ ਕਰਨਗੇ।ਨੇਤਾਵਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ ਤੇ ਕਿਸਾਨ ਮੋਰਚੇ ਤੇ ਜਾ ਕੇ ਨੇਤਾਵਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਚੌਂਕੀ ਭਰਨੀ ਚਾਹੀਦੀ ਹੈ।ਉਸ ਵਿਚੋਂ ਤਹਾਨੂੰ ਬਹੁਤ ਵੱਡੀ ਸਿੱਖਿਆ ਮਿਲੇਗੀ ਕਿ ਜੇ ਚੋਣ ਲੜਨੀ ਹੈ ਜਾਂ ਜਨਤਾ ਵਿੱਚ ਜਾਣਾ ਹੈ ਤਾਂ ਕੀ ਰਸਤਾ ਅਪਣਾਉਣਾ ਪਵੇਗਾ ਨਹੀਂ ਤਾਂ ਸ਼ਹਿਰ ਤੇ ਪਿੰਡੋਂ ਬਾਹਰ  ਤੁਹਾਡੇ ਵੋਟਾਂ ਵੇਲੇ ਤੱਬੂ ਲੱਗਣਗੇ।ਮੁੱਕਦੀ ਗੱਲ ਸਾਡੇ ਕਿਸਾਨ ਤੇ ਮਜ਼ਦੂਰ ਨੇਤਾ ਸਰਕਾਰ ਨਾਲ ਕਿਵੇਂ ਟੱਕਰ ਲੈ ਕੇ ਮੋਰਚਾ ਫਤਹਿ ਕਰਨਗੇ ਕੀ ਉਹ ਨੇਤਾ ਨਹੀਂ ਬਣ ਸਕਦੇ ਇਹ ਹਮੇਸ਼ਾ ਯਾਦ ਰੱਖਣਾ।ਅੱਜ ਸਾਨੂੰ ਰਾਜਨੀਤਕ ਪਾਰਟੀਆਂ ਤੇ ਨੇਤਾਵਾਂ ਦੀ ਜ਼ਰੂਰਤ ਨਹੀਂ ਸਾਡਾ ਹਰ ਕੋਈ ਭੈਣ ਤੇ ਭਰਾ ਇਕ ਨੇਤਾ ਹੈ,ਬਸ ਸਾਰੇ ਇਕੋ ਨਾਅਰਾ ਯਾਦ ਰੱਖੋ।”ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,ਇਨਕਲਾਬ ਜ਼ਿੰਦਾਬਾਦ।”                                                                                                                                                           ਰਮੇਸ਼ਵਰ ਸਿੰਘ ਪਟਿਆਲਾ                                                                                                             ਸੰਪਰਕ ਨੰਬਰ-9914880392   

Previous articleਅਕਾਲੀ ਆਗੂਆਂ ਵੱਲੋਂ ਹਾਈ ਕਮਾਂਡ ਨੂੰ ਡਾ. ਥਿੰਦ ਨੂੰ ਟਿਕਟ ਦੇਣ ਦੀ ਕੀਤੀ ਅਪੀਲ
Next articleਡਾ ਸੁਰਜੀਤ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸ਼ਗਨ ਵਿੱਚ ਕਿਤਾਬ ਭੇਂਟ ਕੀਤੀ। ਮੋਗਾ 11 ਨਵੰਬਰ (ਰਮੇਸ਼ਵਰ ਸਿੰਘ): ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿੱਥੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸਰਕਾਰ ਪੱਧਰ ਤੇ ਯਤਨਸ਼ੀਲ ਹੈ, ਉਥੇ ਆਮ ਲੋਕਾਂ ਨੂੰ ਵੀ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਤਾਜ਼ਾ ਮਿਸਾਲ ਦੇਵ ਫਾਰਮ ਅਜੀਤਵਾਲ ਵਿੱਚ ਰੋਟਰੀ ਕਲੱਬ ਦੌਧਰ ਦੇ ਸਾਬਕਾ ਪ੍ਰਧਾਨ ਸੁਖਦਰਸਨ ਸਿੰਘ ਦੌਧਰ ਦੀ ਬੇਟੀ ਹਰਸਿਮਰਨਜੀਤ ਕੌਰ ਦੇ ਵਿਆਹ ਮੌਕੇ ਦੇਖਣ ਨੂੰ ਮਿਲੀ ਜਦੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਚੇਅਰਮੈਨ ਡਾ ਸੁਰਜੀਤ ਸਿੰਘ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸ਼ਗਨ ਵਿੱਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀ ਰਾਜਵਿੰਦਰ ਰਾਜਾ ਦੀ ਲਿਖੀ ਕਿਤਾਬ ‘ਕਾੜਨੀ ਦਾ ਦੁੱਧ’ ਭੇਂਟ ਕੀਤੀ। ਜਿਕਰਯੋਗ ਹੈ ਕਿ ਜਦ ਉਨ੍ਹਾਂ ਵੱਲੋਂ ਨਵ ਵਿਆਹੀ ਜੋੜੀ ਨੂੰ ਕਿਤਾਬ ਭੇਂਟ ਕੀਤੀ ਤਾਂ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਅਤੇ ਡੀ. ਜੇ. ਦਾ ਸ਼ੋਰ ਕੁੱਝ ਸਮੇਂ ਲਈ ਬੰਦ ਹੋ ਗਿਆ। ਇਸ ਮੌਕੇ ਡਾ ਸੁਰਜੀਤ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸੁੱਖੀ ਜਿੰਦਗੀ ਦਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਜੋ ਰੁਜ਼ਗਾਰ ਕਾਰਨ ਪ੍ਰਵਾਸ ਕਰ ਰਹੀ ਹੈ ਤੇ ਮਜਬੂਰੀ ਕਾਰਨ ਪੰਜਾਬੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਮਾਪਿਆਂ ਅਧਿਆਪਕਾਂ ਅਤੇ ਪੰਜਾਬੀ ਚਿੰਤਕ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਭਾਸ਼ਾ ਦੇ ਨਾਲ ਜੋੜ ਕੇ ਰੱਖਣ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਜਾਣਕਾਰੀ ਦਿੰਦੇ ਰਹਿਣ। ਇਸ ਮੌਕੇ ਬਾਲ ਸਾਹਿਤ ਲੇਖਕ ਰਣਜੀਤ ਹਠੂਰ ਨੇ ਡਾ ਸੁਰਜੀਤ ਦੌਧਰ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਤੇ ਜੇਕਰ ਅਸੀਂ ਸਮੇਂ ਅਨੁਸਾਰ ਅਜਿਹੇ ਕਦਮ ਚੁੱਕਣ ਵਿੱਚ ਨਾਕਾਮ ਰਹੇ ਤਾਂ ਭਵਿੱਖ ਵਿੱਚ ਪਛਤਾਉਣਾ ਤੋਂ ਇਲਾਵਾ ਸਾਡੇ ਪੱਲੇ ਕੁੱਝ ਨਹੀਂ ਰਹੇਗਾ। ਸੁਖਦਰਸ਼ਨ ਸਿੰਘ ਦੌਧਰ ਨੇ ਡਾ ਸੁਰਜੀਤ ਦੌਧਰ ਰਣਜੀਤ ਹਠੂਰ ਅਤੇ ਸ਼ਮਸ਼ੇਰ ਸਿੰਘ ਗਾਲਿਬ ਦਾ ਬੱਚਿਆਂ ਨੂੰ ਦਿੱਤੇ ਗਏ ਇਸ ਬੇਸ਼ਕੀਮਤੀ ਤੋਹਫੇ ਲਈ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਲੜਕੀ ਦੀ ਮਾਤਾ ਬਿੰਦਰ ਕੌਰ, ਲੜਕੇ ਗੁਰਅਮਾਨਤ ਸਿੰਘ ਦੀ ਮਾਤਾ ਗੁਰਵਿੰਦਰ ਕੌਰ ਐਮ ਸੀ ਮੁਕਤਸਰ ਅਤੇ ਸੁਖਦੇਵ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਸੈਂਕੜੇ ਲੋਕ ਹਾਜਰ ਸਨ।