ਅਕਾਲੀ ਆਗੂਆਂ ਵੱਲੋਂ ਹਾਈ ਕਮਾਂਡ ਨੂੰ ਡਾ. ਥਿੰਦ ਨੂੰ ਟਿਕਟ ਦੇਣ ਦੀ ਕੀਤੀ ਅਪੀਲ

ਮਹਿਤਪੁਰ /, ਹਰਜਿੰਦਰ ਸਿੰਘ ਚੰਦੀ ਮਹਿਤਪੁਰ ਵਿਖੇ ਸ਼੍ਰੋਮਣੀ ਅਕਾਲੀ ਦੇ ਸਰਕਲ ਪ੍ਰਧਾਨ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਮੇਸ਼ ਵਰਮਾ ਜੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਤਬਰ ਆਗੂਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ , ਜਿਸ ਵਿੱਚ ਸਾਰੇ ਹੀ ਆਗੂਆਂ ਨੇ ਇੱਕ ਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਅਤੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਹਲਕਾ ਸ਼ਾਹਕੋਟ ਦੀ ਟਿਕਟ ਦਿਨ ਰਾਤ ਹਲਕੇ ਵਿੱਚ ਵਿਚਰਨ ਵਾਲੇ ਅਤੇ ਅਣਥੱਕ ਮਿਹਨਤ ਨੋਜਵਾਨ ਡਾ ਅਮਰਜੀਤ ਸਿੰਘ ਥਿੰਦ ਨੂੰ ਦਿੱਤੀ ਜਾਵੇ , ਤਾਂ ਜੋ ਇਹ ਪੰਥਕ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਈ ਜਾਵੇ । ਬੁਲਾਰਿਆਂ ਨੇ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਡਾ ਅਮਰਜੀਤ ਸਿੰਘ ਥਿੰਦ ਹੀ ਹਲਕਾ ਸ਼ਾਹਕੋਟ ਤੋਂ ਸੀਟ ਤੇ ਜਿੱਤ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਡਾ ਅਮਰਜੀਤ ਸਿੰਘ ਥਿੰਦ ਅਤੇ ਉਨ੍ਹਾਂ ਦਾ ਪਰਿਵਾਰ ਦਿਨ ਰਾਤ ਹਲਕੇ ਵਿੱਚ ਵਿਚਰ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਰਹੇ ਹਨ । ਡਾ ਥਿੰਦ ਤੋਂ ਇਲਾਵਾ ਜੇਕਰ ਇਹ ਸੀਟ ਕਿਸੇ ਹੋਰ ਨੂੰ ਦਿੱਤੀ ਜਾਂਦੀ ਹੈ ਤਾਂ ਕਾਂਗਰਸ 25 ਹਜ਼ਾਰ ਦੀ ਲੀਡ ਨਾਲ ਇਹ ਸੀਟ ਜਿੱਤੇਗੀ । ਇਸ ਮੌਕੇ ਰਮੇਸ਼ ਵਰਮਾ ਸਰਕਲ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ , ਬਲਜਿੰਦਰ ਸਿੰਘ ਕੰਗ ਸਾਬਕਾ ਸਰਪੰਚ ਅਤੇ ਮੈਂਬਰ ਵਰਕਿੰਗ ਕਮੇਟੀ , ਜਸਬੀਰ ਸਿੰਘ ਭੱਦਮਾ ਸਾਬਕਾ ਸਰਪੰਚ ਅਤੇ ਬੀ ਸੀ ਵਿੰਗ ਪ੍ਰਧਾਨ ਹਲਕਾ ਸ਼ਾਹਕੋਟ , ਹਰਜਿੰਦਰ ਸਿੰਘ ਮੱਲੀਵਾਲ ਪ੍ਰਧਾਨ ਬੀ ਸੀ ਵਿੰਗ ਸਰਕਲ ਦੋਨਾਂ , ਬਲਜੀਤ ਸਿੰਘ ਬੱਲੀ ਪ੍ਰਧਾਨ ਬੀ ਸੀ ਵਿੰਗ ਸਰਕਲ ਮਹਿਤਪੁਰ , ਜਰਨੈਲ ਸਿੰਘ ਲਾਲੀ ਪ੍ਰਧਾਨ ਬੀ ਸੀ ਵਿੰਗ ਸ਼ਾਹਕੋਟ ਸ਼ਹਿਰੀ , ਗੁਰਨਾਮ ਸਿੰਘ ਸਾਦਾਂ ਪ੍ਰਧਾਨ ਬੀ ਸੀ ਵਿੰਗ ਸ਼ਾਹਕੋਟ , ਨਛੱਤਰ ਸਿੰਘ ਚੇਅਰਮੈਨ ਲੈਂਡ ਮਾਰਕ ਬੈਂਕ ਮਹਿਸਮਪੁਰ , ਤੇਜਪਾਲ ਸਿੰਘ ਗਿੱਲ , ਡਾ ਬਲਜੀਤ ਸਿੰਘ ਟੁਰਨਾ ਸਾਬਕਾ ਸਰਪੰਚ, ਰਾਜਾ ਬਹੁਗਨ , ਗੁਰਿੰਦਰ ਸਿੰਘ ਬਾਉ ਸਾਬਕਾ ਸਰਪੰਚ , ਬਹਾਦਰ ਸਿੰਘ ਸਾਬਕਾ ਸਰਪੰਚ, ਸੂ਼ਸੀਲ ਕੁਮਾਰ ਬਾਵਾ , ਟੋਨੀ ਅਨੇਜਾ, ਧਰਮਿੰਦਰ ਸਿੰਘ ਸਿੱਧੂ , ਮੰਗਤ ਰਾਮ ਸਰਪੰਚ , ਵਿਕਰਮਜੀਤ ਸਿੰਘ ਰੰਧਾਵਾ, ਗੁਰਚਰਨ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
Previous articleTwo terrorists killed in Kashmir encounter
Next articleਸੰਯੁਕਤ ਕਿਸਾਨ ਮੋਰਚੇ ਨੇ ਬਦਲ ਦਿੱਤੀ ਸੋਚ ਬਚ ਕੇ ਨੇਤਾ ਜੀ