ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਮਾਜ ਵੀਕਲੀ : ਸੰਤ ਸਮਾਜ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਬੱਲਾਂ ਵਾਲਿਆ ਦੀ ਸਲਾਨਾ ਬਰਸੀ ਅੱਜ ਸ੍ਰੀ ਗੁਰੂ ਰਵਿਦਾਸ ਦਰਬਾਰ ਖਡਿਆਲ ਵਿਖੇ ਧਾਰਮਿਕ ਸਮਾਗਮ ਦੌਰਾਨ ਮਨਾਈ ਗਈ। ਇਸ ਮੌਕੇ ਕਥਾ ਕੀਰਤਨ ਦੌਰਾਨ ਰਾਗੀ ਭਾਈ ਕਰਨੈਲ ਸਿੰਘ ਲਹਿਰਾਗਾਗਾ ਹੈੱਡ ਗ੍ਰੰਥੀ ਨੇ ਗੁਰੂ ਸ਼ਬਦ ਨਾਲ ਜੋੜ ਕੇ ਸ੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਸੰਤ ਰਾਮਾਨੰਦ ਜੀ ਦੁਬਾਰਾ ਗੁਰੂ ਰਵੀਦਾਸ ਜੀ ਦੇ ਜੀਵਨ ਪਰਥਾਏ ਚਲਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਵਿਸੇਸ਼ ਸਮਾਗਮ ਕਰਾਇਆ ਗਿਆ। ਜਿਸ ਵਿਚ ਸੰਗਤਾ ਨੇ ਕਰੋਨਾ ਦੀਆ ਹਦਾਇਤਾ ਦਾ ਪਾਲਣ ਕਰਦਿਆ ਸਰਧਾ ਸਹਿਤ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਬੀਰਬਲ ਸਿੰਘ ਨਿੰਮਾ, ਸਕੱਤਰ ਸਤਪਾਲ ਸਿੰਘ ਖਡਿਆਲ, ਖਜਾਨਚੀ ਅਵਤਾਰ ਸਿੰਘ ਤਾਰੀ, ਜਗਤਾਰ ਸਿੰਘ ਤਾਰੀ, ਸਲਾਹਕਾਰ ਸੋਮਾ ਸਿੰਘ, ਚੇਅਰਮੈਨ ਬੱਬਲੀ ਸਿੰਘ, ਵਾਇਸ ਪ੍ਰਧਾਨ ਰਾਜਵੀਰ ਸਿੰਘ ਰਾਜੂ,ਸਹਾਇਕ ਸਕੱਤਰ ਜਸਪ੍ਰੀਤ ਸਿੰਘ ਜੱਸੀ,ਸਿਕੰਦਰ ਸਿੰਘ, ਪ੍ਰਗਟ ਸਿੰਘ ਪੰਚ, ਜਗਦੀਪ ਸਿੰਘ ਘਾਕੀ,ਗੁਰਸੇਵਕ ਸਿੰਘ ਲੱਡੂ, ਹੈਪੀ ਸਿੰਘ, ਜਗਰਾਜ ਸਿੰਘ ਗਾਜੀ, ਰੋਹੀ ਸਿੰਘ ਹਲਵਾਈ, ਗੰਡਾ ਸਿੰਘ ਬਾਬਾ,ਕਾਲੂ ਸਿੰਘ, ਹਰਦਿੱਤ ਸਿੰਘ, ਗੁਰਪ੍ਰੀਤ ਸਿੰਘ,ਬੇਅੰਤ ਸਿੰਘ, ਗੁਰਜੰਟ ਸਿੰਘ, ਰਾਮਸਰੂਪ ਸਿੰਘ, ਲਾਡੀ ਸਿੰਘ,ਅਮ੍ਰਿਤ ਪਾਲ ਸਿੰਘ ਆਦਿ ਹਾਜ਼ਰ ਸਨ। ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly