ਬਸਪਾ ਵਲੋਂ ਦਿਲੀ ਵਿਚ ਮਹਿਲਾ ਖਿਡਾਰੀਆਂ ਦੇ ਅੰਦੋਲਨ ਦਾ ਸਮਰਥਨ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ – ਪ੍ਰਵੀਨ ਬੰਗਾ

ਮੁਕੰਦਪੁਰ ਬੰਗਾ (ਸਮਾਜ ਵੀਕਲੀ)- ਮਹਿਲਾ ਪਹਿਲਵਾਨਾਂ ਵਲੋਂ ਸ਼ਰੀਰਕ ਸ਼ੋਸ਼ਣ ਦੇ ਖਿਲਾਫ ਦਿਲੀ ਵਿਚ ਚਲ ਰਹੇ ਅੰਦੋਲਨ ਦੇ ਹਕ਼ ਵਿੱਚ ਬੰਗਾ ਹਲਕੇ ਦੇ ਕਸਬਾ ਮੁਕੰਦਪੁਰ ਵਿਖੇ ਪਰੈਗਿਸਵ ਯੂਥ ਕਲੱਬ ਵਲੋਂ ਇਨਸਾਫ਼ ਪਸੰਦ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਧਰਨਾ ਪ੍ਰਦਰਸ਼ਨ ਤੇ ਕੈਂਡਲ ਮਾਰਚ ਵਿੱਚ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਸਾਥੀਆਂ ਸਮੇਤ ਸ਼ਾਮਿਲ ਹੋਏ ਤੇ ਭਾਰਤ ਵਾਸੀਆਂ ਨੂੰ ਗੋਲਡ ਮੈਡਲ ਦਿਵਾਉਣ ਵਾਲੀਆਂ ਮਹਿਲਾ ਪਹਿਲਵਾਨ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ, ਸ਼ਰੀਰਕ ਸ਼ੋਸ਼ਣ ਕਰਨ ਵਾਲਾ ਭਰਤ ਭੂਸ਼ਨ ਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਤੇ ਲਾਠੀਚਾਰਜ ਕਰਨ ਵਾਲੇ ਦੋਸ਼ੀ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਦਾ ਬਸਪਾ ਸਮਰਥਨ ਕਰਦੀ ਹੈ. ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਦਿਲੀ ਵਿਚ ਚਲ ਰਹੇ ਅੰਦੋਲਨ ਵਿਚ ਸ਼ਮੂਲੀਅਤ ਕਰਦਿਆਂ ਮਹਿਲਾ ਪਹਿਲਵਾਨਾਂ ਅੰਦੋਲਨ ਨੂੰ ਸਮਰਥਨ ਦਿਤਾ ਹੈ ਇਕਸੁਰਤਾ ਨਾਲ ਸਮੂਚੀ ਲੀਡਰਸ਼ਿਪ ਵਲੋਂ ਭਾਜਪਾ ਦੀ ਮੋਦੀ ਸਰਕਾਰ ਵਲੋਂ ਦੇਸ਼ ਚੋ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੀਆਂ ਤੇ ਮਨੁੱਖੀ ਅਧਿਕਾਰਾਂ ਨੂੰ ਖਤਮ ਕਰਨ ਦੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਇਸ ਮੌਕੇ ਤੇ ਵਖ ਵਖ ਅਖਾੜਿਆਂ ਦੇ ਪਹਿਲਵਾਨ ਤੋਂ ਇਲਾਵਾ ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਵੱਡੀ ਗਿਣਤੀ ਵਿਚ ਨੁਮਾਇੰਦਿਆਂ ਨੇ ਹਿਸਾ ਲਿਆ ਜਦ ਤੱਕ ਖਿਡਾਰੀਆਂ ਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ.

Previous article*ਕਿਉਂ ਹੈ*
Next articleਦਿਲ