ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਦਿਆ ਦੇ ਖੇਤਰ ਲਈ ਵਰਦਾਨ – ਮਨਦੀਪ ਕੌਰ ਸਿੱਧੂ

ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) – ਮਨਦੀਪ ਕੌਰ ਸਿੱਧੂ ਸੀ ਈ ਓ ਸਿੰਬਾਕਾਰਟ (ਆਈ ਟੀ ਕੰਪਨੀ) ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਕੀਤੇ ਵਿਸ਼ੇਸ਼ ਦੌਰੇ ਦੌਰਾਨ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਅਧਾਰੇ ਸਮੁੱਚੇ ਖੇਤਰ ਵਿਚ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਮੌਕੇ ਉਨ੍ਹਾਂ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨਾਲ ਵੀ ਵਿਚਾਰ ਸਾਂਝੇ ਕੀਤੇ ਅਤੇ ਲੜਕੀਆਂ ਨੂੰ ਅਜਿਹੀ ਪੇਂਡੂ ਖੇਤਰ ਵਿਚ ਚੱਲ ਰਹੀ ਵਿਸ਼ਾਲ ਯੂੁਨੀਵਰਸਿਟੀ ਤੋਂ ਆਧੁਨਿਕ ਤਜਰਬੇ ਲੈ ਕੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬਾਬਾ ਮਲਕੀਤ ਸਿੰਘ ਜੀ ਨੇ ਇਸ ਯੂਨੀਵਰਸਿਟੀ ਨੂੰ ਸਥਾਪਿਤ ਕੀਤਾ ਅਤੇ ਕਈ ਹੋਰ ਵਿਦਿਅਕ ਅਦਾਰਿਆਂ, ਪੁਲਾਂ, ਹਸਪਤਾਲਾਂ ਅਤੇ ਸੜਕਾਂ ਦੇ ਨਿਰਮਾਣ ਕਾਰਜ ਕੀਤੇ। ਉਨ੍ਹਾਂ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਮੌਜੂੁਦਾ ਚਾਂਸਲਰ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਇਸ ਵੱਡੇ ਵਿਦਿਅਕ ਥੰਮ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਮਹਾਪੁਰਸ਼ਾਂ ਦੀ ਟੀਮ ਵਲੋਂ ਮਨਦੀਪ ਕੌਰ ਸਿੱਧੂ ਆਈ ਟੀ ਕੰਪਨੀ ਦੇ ਸੰਚਾਲਕ ਦਾ ਸਨਮਾਨ ਕੀਤਾ ਗਿਆ ਅਤੇ ਦੱਸਿਆ ਕਿ ਓਹ ਐਨ ਜੀ ਓ ਵੀ ਚਲਾਉਂਦੇ ਹਨ, ਜਿਸ ਦੌਰਾਨ ਗਰੀਬ ਬੱਚਿਆਂ ਨੂੰ ਮੁਫ਼ਤ ਵਰਦੀਆਂ ਅਤੇ ਹੋਰ ਲੋੜਵੰਦ ਸਮਾਨ ਮੁਹੱਈਆਂ ਕਰਵਾਉਣ ਦੀ ਸਹਾਇਤਾ ਕੀਤੀ ਜਾਂਦੀ ਹੈ। ਪ੍ਰੈਸ ਨੂੰ ਇਹ ਜਾਣਕਾਰੀ ਰਵਿੰਦਰ ਸਿੰਘ ਮਰਦਾਨਾ ਨੇ ਦਿੱਤੀ।

Previous article‘ਧੀ ਬਾਜਾਂ ਵਾਲੇ ਦੀ’ ਟਰੈਕ ਹੋਵੇਗਾ ਰਿਲੀਜ਼ – ਰਾਣਾ ਵੈਂਡਲ ਵਾਲਾ
Next article‘ਬਾਬੇ ਨਾਨਕ ਦੇ ਖੇਤ’ ਟਰੈਕ ਨਾਲ ਹਾਜ਼ਰ ਹੋਈ ਗਾਇਕਾ ਪ੍ਰੇਮ ਲਤਾ – ਰੱਤੂ ਰੰਧਾਵਾ