‘ਬਾਬੇ ਨਾਨਕ ਦੇ ਖੇਤ’ ਟਰੈਕ ਨਾਲ ਹਾਜ਼ਰ ਹੋਈ ਗਾਇਕਾ ਪ੍ਰੇਮ ਲਤਾ – ਰੱਤੂ ਰੰਧਾਵਾ

ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) – ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਤਾਜ਼ ਇੰਟਰਟੇਨਮੈਂਟ ਦੇ ਸੰਚਾਲਕ ਮਿਸ਼ਨਰੀ ਕਲਮ ਰੱਤੂ ਰੰਧਾਵਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਸਮਰਪਿਤ ਉਨ੍ਹਾਂ ਦੀ ਕਲਮ ਤੋਂ ਲਿਖਿਆ ਇਕ ਵਿਲੱਖਣ ਟਰੈਕ ‘ਬਾਬੇ ਨਾਨਕ ਦੇ ਖੇਤ’ ਜਿਸ ਨੂੰ ਗਾਇਕਾ ਪ੍ਰੇਮ ਲਤਾ ਨੇ ਗਾਇਆ ਹੈ, ਉਨ੍ਹਾਂ ਦੀ ਟੀਮ ਇਹ ਟਰੈਕ ਲੈ ਕੇ ਹਾਜ਼ਰ ਹੋਈ ਹੈ। ਇਸ ਟਰੈਕ ਦੀ ਗੱਲਬਾਤ ਕਰਦਿਆਂ ਰੱਤੂ ਰੰਧਾਵਾ ਨੇ ਦੱਸਿਆ ਕਿ ਇਸ ਟਰੈਕ ਨੂੰ ਸੁਰਿੰਦਰ ਬੱਬੂ ਜਨਤਕ ਟੀ ਵੀ ਦੀ ਟੀਮ ਨੇ ਵੀਡੀਓ ਕੀਤਾ ਹੈ ਜਦਕਿ ਇਸ ਟਰੈਕ ਲਈ ਉਨ੍ਹਾਂ ਦੀ ਟੀਮ ਰਾਣਾ ਦੀਵਾਲੀ ਗ੍ਰੀਸ, ਬਿੱਟੂ ਮੌਲੀ ਇੰਡੀਅਨ ਕਮਿਊਨਟੀ ਗ੍ਰੀਸ, ਸੋਨੂੰ ਗ੍ਰੀਸ ਅਤੇ ਪਰਮਿੰਦਰਾ ਆਰਟਸ ਫਗਵਾੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

ਉਕਤ ਮਿਸ਼ਨਰੀ ਗਾਇਕਾਂ ਦੀ ਟੀਮ ਰੱਤੂ ਰੰਧਾਵਾ ਦੀ ਕਮਾਂਡ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸ਼ੰਘਰਸ਼ ਵਿਚ ਵੀ ਆਪਣੀਆਂ ਹਾਜ਼ਰੀਆਂ ਲਗਵਾ ਕੇ ਆਏ ਹਨ, ਜਿੱਥੇ ਉਨ੍ਹਾਂ ਨੇ ਸਮਾਜ ਨੂੰ ਇਕ ਮੁੱਠ ਹੋ ਕੇ ਕੇਂਦਰ ਸਰਕਾਰ ਦੀਆਂ ਮਨਮਰਜੀਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸਾਂਝਾ ਸੰਦੇਸ਼ ਦਿੱਤਾ ਹੈ ਅਤੇ ਕਿਸਾਨਾਂ ਦੇ ਕਾਲੇ ਕਾਨੂੰਨਾ ਨੂੰ ਬਿਨਾ ਕਿਸੇ ਸ਼ਰਤ ਦੇ ਸਰਕਾਰ ਨੂੰ ਤੁਰੰਤ ਖ਼ਤਮ ਕਰਨ ਦੀ ਵੀ ਅਪੀਲ ਕੀਤੀ ਹੈ।

Previous articleਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਦਿਆ ਦੇ ਖੇਤਰ ਲਈ ਵਰਦਾਨ – ਮਨਦੀਪ ਕੌਰ ਸਿੱਧੂ
Next articleਦਿੱਲੀਏ ਸਾਨੂੰ ‘ਅੱਤਵਾਦੀ’ ਨਾ ਸਮਝ ਬੈਠੀਂ ਗੀਤ ਨਾਲ ਸਪੋਰਟਰ ਬਣਿਆ ਗਾਇਕ ਅਸ਼ੋਕ ਗਿੱਲ