‘ਧੀ ਬਾਜਾਂ ਵਾਲੇ ਦੀ’ ਟਰੈਕ ਹੋਵੇਗਾ ਰਿਲੀਜ਼ – ਰਾਣਾ ਵੈਂਡਲ ਵਾਲਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਪ੍ਰਸਿੱਧ ਲੇਖਕ ਅਤੇ ਗੀਤਕਾਰ ਰਾਣਾ ਵੈਂਡਲ ਵਾਲਾ ਨੇ ਸ਼ੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਕਮਨ ਮਿਊਜਿਕ ਕੰਪਨੀ ਵਲੋਂ ਪ੍ਰਸਿੱਧ ਢਾਡੀ ਜੱਥਾ ਬੀਬੀ ਬਲਵਿੰਦਰ ਕੌਰ ਖਹਿਰਾ, ਸਾਥੀ ਬੀਬੀ ਨਵਨੀਤ ਕੌਰ ਅਤੇ ਬੀਬੀ ਗੁਰਜੀਤ ਕੌਰ, ਸਾਰੰਗੀ ਵਾਦਕ ਭਾਈ ਹਰਵਿੰਦਰ ਸਿੰਘ ਖਹਿਰਾ ਦਾ ਗਾਇਆ  ਟਰੈਕ ‘ ਧੀ ਬਾਜਾਂ ਵਾਲੇ ਦੀ’ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਨੂੰ ਕਲਮ ਜੰਜੂਆਂ ਨੇ ਲਾਂਚ ਕਰਨਾ ਹੈ ਅਤੇ ਇਸ ਦਾ ਸੰਗੀਤ ਅਮਨ ਬੱਬੂ ਨੇ ਤਿਆਰ ਕੀਤਾ ਹੈ। ਜਦਕਿ ਇਸ ਦਾ ਵੀਡੀਓ ਏਕਮਨ ਫਿਲਮਜ਼ ਵਲੋਂ ਸ਼ਾਨਦਾਰ ਰਵਾਇਤੀ ਅੰਦਾਜ ਵਿਚ ਬਣਾਇਆ ਗਿਆ ਹੈ। ਇਸ ਟਰੈਕ ਦੇ ਪ੍ਰੋਡਿਊਸਰ ਰਜਨੀ ਕੌਰ ਹਨ। ਰਾਣਾ ਵੈਂਡਲ ਵਾਲਾ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ।

Previous articleਸਮਾਰਟ ਵਿਲੇਜ ਤਹਿਤ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲਤਾ ਯਕੀਨੀ ਬਣਾਈ ਜਾਵੇ – ਭੁੱਲਰ
Next articleਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਦਿਆ ਦੇ ਖੇਤਰ ਲਈ ਵਰਦਾਨ – ਮਨਦੀਪ ਕੌਰ ਸਿੱਧੂ