ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਨਗਰ ਕੀਰਤਨ ਸਜਾਇਆ ਗਿਆ

ਕੈਪਸ਼ਨ : ਰੇਲ ਕੋਚ ਫੈਕਟਰੀ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਸਜਾਏ ਨਗਰ ਕੀਰਤਨ ਦੀਆਂ ਝਲਕੀਆਂ ।

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) ਰੇਲ ਕੋਚ ਫੈਕਟਰੀ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਰਾਾਹੀਂ ਹਾਜ਼ਰੀਆਂ ਭਰੀਆਂ ਗਈਆਂ । ਸਕੂਲ ਦੀ ਬੈਂਡ ਟੀਮ ਅਤੇ ਗੱਤਕਾ ਟੀਮ ਵੀ ਨਗਰ ਕੀਰਤਨ ਦਾ ਮੁੱਖ ਆਕਰਸ਼ਣ ਰਹੀ ।

ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਡਾਇਰੈਕਟਰ ਇੰਜ. ਹਰਨਿਆਮਤ ਕੌਰ, ਐਡਮਿਨਿਸਟ੍ਰੇਟਰ ਇੰਜ. ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ, ਭਾਈ ਮਨਪ੍ਰੀਤ ਸਿੰਘ, ਮੈਡਮ ਸ਼ਵੇਤਾ ਮਹਿਤਾ, ਦਿਲਜੀਤ ਕੌਰ, ਛਿੰਦਰਪਾਲ ਕੌਰ, ਅਨੀਤਾ ਸਹਿਗਲ, ਭੁਪਿੰਦਰ ਕੌਰ, ਨੀਲਮ ਕਾਲਡ਼ਾ, ਸੁਮਨ ਸ਼ਰਮਾ, ਮਨੀਸ਼ਾ ਵਰਮਾ, ਹਰਪਾਲ ਕੌਰ, ਗਗਨਦੀਪ ਕੌਰ, ਪਵਨਦੀਪ ਕੌਰ, ਅੰਜੂ, ਦੀਪਿਕਾ, ਕਮਲਜੀਤ ਕੌਰ, ਨਵਨੀਤ ਕੌਰ, ਹਰਪਿੰਦਰ ਕੌਰ, ਰੇਨੂ ਬਾਲਾ, ਪਰਮਿੰਦਰ ਕੌਰ, ਰਣਧੀਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਦਵਿੰਦਰਰਾਜ ਕੌਰ, ਲਵਿਤਾ, ਕੁਲਵਿੰਦਰ ਕੌਰ, ਬਲਪ੍ਰੀਤ ਕੌਰ, ਰਣਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨਕ ਦੀ ਧਰਤੀ
Next articleਮਿੱਠੜਾ ਕਾਲਜ ਦੇ 10 ਕੈਡਿਟਾਂ ਵੱਲੋਂ 10 ਰੋਜਾ ਸਾਂਝਾ ਸਲਾਨਾ ਐੱਨ ਸੀ ਸੀ ਕੈਂਪ ਲਗਾਇਆ ਗਿਆ