ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਭਾਅ ਤੇ ਕਰੋਨਾ ਨੂੰ ਅਨਲੌਕ ਕੀਤਾ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ):  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਅੱਜ ਨਰਿੰਦਰ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਨੇ ਕਰੋਨਾ ਮਹਾਮਾਰੀ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ‘ਅਨਲੌਕ’ ਕਰ ਦਿੱਤਾ ਹੈ। ਉਨ੍ਹਾਂ ਕਰੋਨਾਵਾਇਰਸ ਦੇ ਮਾਮਲੇ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਸਬੰਧਤ ਇੱਕ ਗਰਾਫ ਸਾਂਝਾ ਕਰਦਿਆਂ ਟਵੀਟ ਕੀਤਾ, ‘ਮੋਦੀ ਸਰਕਾਰ ਨੇ ਕਰੋਨਾ ਮਹਾਮਾਰੀ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਅਨਲੌਕ’ ਕਰ ਦਿੱਤੀਆਂ ਹਨ।’ ਉਨ੍ਹਾਂ ਨਾਲ ਹੀ ਸਾਂਝੇ ਕੀਤੇ ਗਰਾਫ ਦੀ ਕੈਪਸ਼ਨ ’ਚ ਲਿਖਿਆ ਹੈ: ਸਿਰਫ਼ ਕਰੋਨਾਵਾਇਰਸ ਹੀ ਉਚਾਈ ਵੱਲ ਨਹੀਂ ਜਾ ਰਿਹਾ।

Previous articleUK Covid-19 deaths top 43,000
Next articleਲੱਦਾਖ ਵਿਚ ਤਣਾਅ ਘਟਾਉਣ ਲਈ ਭਾਰਤ-ਚੀਨ ਕੂਟਨੀਤਕ ਵਾਰਤਾ