ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚਲੇ ਨੌਗਾਮ ਖੇਤਰ ਵਿੱਚ ਵੀਰਵਾਰ ਨੂੰ ਅਤਿਵਾਦੀਆਂ ਨੇ ਭਾਜਪਾ ਨੇਤਾ ਦੇ ਘਰ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਿਆ। ਇਕ ਪੁਲੀਸ ਅਧਿਕਾਰੀ ਮੁਤਾਬਕ ਭਾਜਪਾ ਨੇਤਾ ਅਨਵਰ ਅਹਿਮਦ ਸੁਰੱਖਿਅਤ ਸਨ। ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਵੀਰਵਾਰ ਸਵੇਰੇ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਅਰੀਗਮ ਨੌਗਾਮ ਵਿਖੇ ਅਹਿਮਦ ਦੇ ਘਰ ਵਿਚਲੀ ਸੁਰੱਖਿਆ ਚੌਕੀ ’ਤੇ ਗੋਲੀਆਂ ਚਲਾਈਆਂ। ਗੋਲੀਬਾਰੀ ਵਿਚ ਕਾਂਸਟੇਬਲ ਰਮੀਜ਼ ਰਾਜਾ ਜ਼ਖਮੀ ਹੋ ਗਿਆ।
HOME ਸ੍ਰੀਨਗਰ ’ਚ ਭਾਜਪਾ ਨੇਤਾ ਦੇ ਘਰ ’ਤੇ ਅਤਿਵਾਦੀ ਹਮਲਾ, ਪੁਲੀਸ ਜਵਾਨ ਜ਼ਖ਼ਮੀ