ਸੌ ਦਿਨ…

ਬਿੰਦਰ ਇਟਲੀ

(ਸਮਾਜ ਵੀਕਲੀ)

ਸੌ ਦਿਨ ਲੰਘੇ ਸੰਘਰਸ਼ ਦੇ
ਮੋਦੀ  ਜੀ  ਹੁਣ  ਤਾਂ   ਬੋਲ
ਨੀਂਦ  ਤੇਰੀ   ਨਾ   ਟੁੱਟਦੀ
ਟੁੱਟ ਗਏ ਨੇ ਵੱਜ ਵੱਜ ਢੋਲ
250 ਜਿੰਦਾਂ ਤੁਰ ਗਈਆਂ
ਹੁਣ    ਤਾਂ  ਅੱਖੀਆਂ  ਖੋਲ
ਕੀਮਤੀ ਜ਼ਿੰਦ ਕਿਸਾਨ ਦੀ
ਸੜਕਾਂ  ਤੇ     ਨਾ     ਰੋਲ
ਰਾਜਨੀਤੀ ਅਤੇ ਕਿਰਤ ਨੂੰ
ਇੱਕ    ਪਲੜੇ   ਨਾ   ਤੋਲ
ਅੰਨਦਾਤਾ  ਪੂਰੇ  ਦੇਸ  ਦਾ
ਅੱਜ  ਆਇਆ ਤੇਰੇ  ਕੋਲ
ਛੱਡ  ਹਾਓਮੇੈੰ  ਨੂੰ  ਬਿੰਦਰਾ
ਦੁੱਖ  ਸੁੱਖ  ਵਹਿ  ਕੇ  ਫੋਲ
ਬਿੰਦਰ
ਜਾਨ ਏ ਸਾਹਿਤ ਇਟਲੀ  
00393278159218
Previous article“ਵਿਸ਼ਵ ਔਰਤ ਦਿਵਸ ਤੇ ਔਰਤ ਦੀ ਵਰਤਮਾਨ ਸਥਿਤੀ “
Next articleਭਾਰਤ ਤੇ ਚੀਨ ਸਰਹੱਦੀ ਮਸਲੇ ਨੂੰ ਸੁਲਝਾਉਣ ਲਈ ਸੁਖਾਵਾਂ ਮਾਹੌਲ ਬਣਾਉਣ: ਚੀਨੀ ਵਿਦੇਸ਼ ਮੰਤਰੀ