ਸੋਫੀ ਪਿੰਡ ਵਿਖੇ “ਬੁੱਧ ਪੂਰਨਿਮਾ” ਬਹੁਤ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਈ ਗਈ

ਜਲੰਧਰ (ਸਮਾਜ ਵੀਕਲੀ)- ਜਲੰਧਰ ਛਾਉਣੀ ਨਾਲ ਲਗਦੇ ਸੋਫੀ ਪਿੰਡ ਵਿਖੇ “ਬੁੱਧ ਪੂਰਨਿਮਾ” ਬਹੁਤ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਈ ਗਈ । ਬੁੱਧ ਵਿਹਾਰ ਟਰਸਟ (ਰਜਿ.) ਸੋਫੀ ਪਿੰਡ ਦੇ ਅਹੁਦੇਦਾਰਾਂ ਅਤੇ ਨਗਰ ਨਿਵਾਸੀਆਂ ਨੇ ਭਗਵਾਨ ਬੁੱਧ ਦੀ ਤਸਵੀਰ ਮੋਹਰੇ ਮੋਮਬੱਤੀਆਂ ਅਤੇ ਅਗਰਬੱਤੀਆਂ ਜਲਾ ਕੇ “ਵਿਸ਼ਵ ਸ਼ਾਂਤੀ” ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਅਤੇ ਤਥਾਗਤ ਬੁੱਧ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮੂਹਿਕ ਰੂਪ ਵਿੱਚ ਵੰਦਨਾ, ਤ੍ਰੀਸ਼ਰਨ ਅਤੇ ਪੰਚਸ਼ੀਲ ਦੇ ਪਾਠ ਪੜੇ ਗਏ । ਐਡਵੋਕੇਟ ਹਰਭਜਨ ਸਾਂਪਲਾ ਨੇ ਸਮੂਹ ਸੰਗਤਾਂ ਨੂੰ “ਬੁੱਧ ਪੂਰਨਿਮਾ” ਦੀਆਂ ਵਧਾਈਆਂ ਦਿੰਦੇਆ ਕਿਹਾ ਕਿ ਤਥਾਗਤ ਬੁੱਧ ਦਾ ਜਨਮ, ਗਿਆਨ ਪ੍ਰਾਪਤੀ ਅਤੇ ਨਿਰਵਾਨ ਇਸ ਦਿਨ ਹੀ ਹੋਏ ਸਨ, ਇਸ ਦਿਨ ਨੂੰ ਸਾਰੇ ਸੰਸਾਰ (ਵਿਸ਼ਵ) ਵਿੱਚ “ਬੁੱਧ ਪੂਰਨਿਮਾ” ਦੇ ਉਤਸਵ ਵਜੋਂ ਮਨਾਇਆ ਜਾਂਦਾ ਹੈ।

ਰੂਪ ਲਾਲ ਨੰਬਰਦਾਰ ਨੇ ਕਿਹਾ ਕਿ ਬੁੱਧ ਧੰਮ ਇਨਸਾਨ ਵਾਸਤੇ ਇਨਸਾਨੀਅਤ ਦਾ ਧੰਮ ਹੈ। ਡਾ. ਗੁਰਪਾਲ ਨੇ ਕਿਹਾ ਕਿ ਚਲ ਰਹੀ ਮਹਾਮਾਰੀ ਕਰੋਨਾ ਦੇ ਸਮੇਂ ਵਿੱਚ ਬੁੱਧ ਧੰਮ ਹੀ ਇੱਕ ਸੰਸਾਰ ਨੂੰ ਮੱਦਦ ਕਰ ਸਕਦਾ ਹੈ, ਇਸ ਲਈ ਬੁੱਧ ਦੀਆਂ ਸਿੱਖਿਆਵਾਂ ਉਪਰ ਚਲਣਾ ਚਾਹੀਦਾ ਹੈ।

ਇਸ ਮੌਕੇ ਤੇ ਮੰਚ ਸੰਚਾਲਨ ਸ਼੍ਰੀ ਚਮਨ ਸਾਂਪਲਾ ਨੇ ਸੁਚੱਜੇ ਤਰੀਕੇ ਨਾਲ ਕੀਤਾ। ਸਕੂਲਾਂ ਦੇ ਬੱਚਿਆਂ ਸੌਫੀਆਂ, ਵਾਰੂਣ, ਸਿਧਾਰਥ, ਜੈਸਮਿਨ, ਨਿਸ਼ਾਂਤ ਨੇ ਗੀਤ ਗਾਏ ਅਤੇ ਕਵਿਤਾਵਾਂ ਪੜ੍ਹੀਆਂ। ਇਸ ਮੋਕੇ ਤੇ ਮਾਸਟਰ ਰਾਮ ਲਾਲ, ਲੈਮਬਰ ਰਾਮ, ਲਾਲ ਚੰਦ ਸਾਂਪਲਾ, ਜਸਵੰਤ ਰਾਏ, ਬਰਕੇਤ ਸਾਂਪਲਾ, ਦੇਵਰਾਜ ਸਾਂਪਲਾ, ਰੂਪ ਲਾਲ ਨੰਬਰਦਾਰ, ਸ਼੍ਰੀਮਤੀ ਮਨਜੀਤ ਕੌਰ, ਮੈਡਮ ਕਾਂਤਾ ਕੁਮਾਰੀ, ਰਾਜਵਿੰਦਰ ਕੌਰ, ਕੋਮਲ, ਕਮਲੇਸ਼ ਰਾਣੀ, ਪਾਲੋ, ਰੇਸ਼ਮ ਕੌਰ, ਪ੍ਰੀਅੰਕਾ, ਕੁਲਵੰਤ ਕੌਰ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜਰ ਸਨ।

ਅੰਤ ਵਿੱਚ ਨੰਬਰਦਾਰ ਰੂਪ ਲਾਲ ਪ੍ਰਧਾਨ ਬੁੱਧ ਵਿਹਾਰ ਟਰਸਟ ਸੋਫੀ ਪਿੰਡ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਮਾਸਕ ਪਾਕੇ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਸੁਚੇਤ ਕੀਤਾ। ਇਸ ਮੋਕੇ ਤੇ ਖੀਰ ਦਾ ਲੰਗਰ ਵਰਤਾਇਆ ਗਿਆ।

ਜਾਰੀ ਕਰਤਾ : ਹਰਭਜਨ ਸਾਂਪਲਾ, ਸੱਕਤਰ

Previous articleSyria’s polling stations opened for Presidential poll
Next articleਕਵਿਤਾ ਦੇ ਜੇਠ…!